27.5 C
Jalandhar
Friday, October 18, 2024
spot_img

ਨੋਏਲ ਟਾਟਾ ਸੰਭਾਲੇਗਾ ਟਾਟਿਆਂ ਦੀ ਸਲਤਨਤ

ਮੁੰਬਈ : ਰਤਨ ਟਾਟਾ ਦੀ ਮੌਤ ਤੋਂ ਬਾਅਦ ਨੋਏਲ ਟਾਟਾ ਨੂੰ ਸ਼ੁੱਕਰਵਾਰ ਟਾਟਾ ਦੀ ਪਰਉਪਕਾਰੀ ਸ਼ਾਖਾ ਟਾਟਾ ਟਰੱਸਟ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ | ਮਤਰੇਏ ਭਰਾ ਰਤਨ ਟਾਟਾ ਦੇ ਪਰਛਾਵੇਂ ਹੇਠ ਕੰਮ ਕਰਨ ਤੋਂ ਬਾਅਦ ਨੋਏਲ (67) ਕੋਲ ਹੁਣ ਟਾਟਾ ਟਰੱਸਟਾਂ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਹੋਵੇਗੀ, ਜਿਸ ‘ਚ ਸਰ ਰਤਨ ਟਾਟਾ ਟਰੱਸਟ ਅਤੇ ਅਲਾਈਡ ਟਰੱਸਟ, ਸਰ ਦੋਰਾਬਜੀ ਟਾਟਾ ਟਰੱਸਟ ਅਤੇ ਅਲਾਈਡ ਟਰੱਸਟ ਸ਼ਾਮਲ ਹਨ | ਇਨ੍ਹਾਂ ਦੀ ਟਾਟਾ ਸਮੂਹ ਦੀਆਂ ਕੰਪਨੀਆਂ ਦੀ ਹੋਲਡਿੰਗ ਅਤੇ ਪ੍ਰਮੋਟਰ ਫਰਮ ਟਾਟਾ ਸੰਨਜ਼ ‘ਚ ਨਿਯੰਤਰਤ 66 ਫੀਸਦੀ ਹਿੱਸੇਦਾਰੀ ਹੈ | ਨੋਏਲ ਟਾਟਾ ਸਰ ਰਤਨ ਟਾਟਾ ਟਰੱਸਟ ਅਤੇ ਸਰ ਦੋਰਾਬਜੀ ਟਾਟਾ ਟਰੱਸਟ ਦੇ ਬੋਰਡਾਂ ‘ਚ ਇੱਕ ਟਰੱਸਟੀ ਵੀ ਹਨ |
ਨੋਏਲ ਟਾਟਾ ਵਰਤਮਾਨ ‘ਚ ਟਾਟਾ ਗਰੁੱਪ ਦੀਆਂ ਵੱਖ-ਵੱਖ ਕੰਪਨੀਆਂ ਦੇ ਬੋਰਡ ‘ਚ ਕੰਮ ਕਰਦੇ ਹਨ, ਜਿਸ ‘ਚ ਟਰੈਂਟ, ਟਾਟਾ ਇੰਟਰਨੈਸ਼ਨਲ ਲਿਮਟਿਡ, ਵੋਲਟਾਸ ਅਤੇ ਟਾਟਾ ਇਨਵੈਸਟਮੈਂਟ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਟਾਟਾ ਸਟੀਲ ਤੇ ਟਾਈਟਨ ਕੰਪਨੀ ਦੇ ਵਾਈਸ ਚੇਅਰਮੈਨ ਵਜੋਂ ਉਹ ਸ਼ਾਮਲ ਹਨ |

Related Articles

Latest Articles