27.5 C
Jalandhar
Friday, October 18, 2024
spot_img

ਸਾਂਝਾ ਸੰਘਰਸ਼ ਜ਼ਿੰਦਗੀ ਨੂੰ ਸੁਖਾਲਿਆਂ ਕਰਨ ਦਾ ਇੱਕੋ-ਇੱਕ ਰਾਹ : ਗੋਰੀਆ

ਸ਼ਾਹਕੋਟ (ਗਿਆਨ ਸੈਦਪੁਰੀ)-ਦਲਿਤ ਅਤੇ ਮਜ਼ਦੂਰ ਵਰਗ ਨੂੰ ਸਮਾਜਿਕ ਅਨਿਆਂ ਅਤੇ ਆਰਥਕ ਪਛੜੇਵੇਂ ਤੋਂ ਇੱਕਮੁੱਠ ਸੰਘਰਸ਼ ਹੀ ਨਿਜਾਤ ਦਿਵਾ ਸਕਦਾ ਹੈ | ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਦੀ ਨੈਸ਼ਨਲ ਕੌਂਸਲ ਦੇ ਮੈਂਬਰ ਅਤੇ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ ਨੇ ਕੀਤਾ¢ ਉਹ ਇੱਥੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾਈ ਆਗੂਆਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ¢
ਸਭਾ ਦੇ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ਵਿੱਚ ਜਿੱਥੇ ਦਲਿਤ ਅਤੇ ਮਜ਼ਦੂਰ ਵਰਗ ਨੂੰ ਦਰਪੇਸ਼ ਸਮੱਸਿਆਵਾਂ ਸੰਬੰਧੀ ਵਿਚਾਰ-ਵਟਾਂਦਰਾ ਹੋਇਆ, ਉੱਥੇ ਪਿਛਲੇ ਸਮੇਂ ਵਿੱਚ ਜਥੇਬੰਦੀ ਵੱਲੋਂ ਉਲੀਕੇ ਗਏ ਕਾਰਜਾਂ ਦੀ ਪੂਰਤੀ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ ਗਿਆ | ਗੋਰੀਆ ਨੇ ਕਿਹਾ ਕਿ ਕਾਲਜਾਂ ਅਤੇ ਸਕੂਲਾਂ ਦੀਆਂ ਫੀਸਾਂ ਵਿੱਚ ਹੋਏ ਅਥਾਹ ਵਾਧਿਆਂ ਕਾਰਨ ਦਲਿਤਾਂ ਅਤੇ ਮਜ਼ਦੂਰਾਂ ਦੇ ਬੱਚੇ ਪੜ੍ਹਾਈ ਤੋਂ ਵਾਂਝੇ ਰੱਖਣ ਦਾ ਵਰਤਾਰਾ ਕਈ ਸਾਲਾਂ ਤੋਂ ਵੇਖਣ ਨੂੰ ਮਿਲ ਰਿਹਾ ਹੈ | ਇਸ ਦੇ ਨਾਲ-ਨਾਲ ਜਾਤੀ ਵਿਤਕਰਾ ਬਾ-ਦਸਤੂਰ ਜਾਰੀ ਹੈ | ਉਨ੍ਹਾ ਕਿਹਾ ਕਿ ਸੰਵਿਧਾਨਕ ਸੰਸਥਾਵਾਂ ਦਾ ਮੰਤਵ ਸਮਾਜ ਦੇ ਕਮਜ਼ੋਰ ਤਬਕਿਆਂ ਦੀ ਆਰਥਕ ਤੇ ਸਮਾਜਕ ਹਾਲਤ ਸੁਧਾਰਨਾ ਸੀ | ਤਜਰਬੇ ਨੇ ਸਿੱਧ ਕੀਤਾ ਹੈ ਕਿ ਹਰ ਵੰਨਗੀ ਦੀਆਂ ਸਰਕਾਰਾਂ ਤੇ ਖਾਸ ਕਰਕੇ ਭਾਜਪਾ ਸਰਕਾਰ ਨੇ ਉਕਤ ਸੰਸਥਾਵਾਂ ਦੇ ਜੜ੍ਹੀਂ ਤੇਲ ਹੀ ਦਿੱਤਾ ਹੈ¢ ਅਦਾਰਿਆਂ ਦੇ ਨਿੱਜੀਕਰਨ ਦਾ ਅਮਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੌਰਾਨ 2014 ਤੋਂ ਹੋਰ ਤੇਜ਼ ਕੀਤਾ ਹੋਇਆ ਹੈ ਤੇ ਮÏਜੂਦਾ ਭਾਜਪਾ ਸਰਕਾਰ ਵੀ ਉਸੇ ਰਾਹ ‘ਤੇ ਪਈ ਹੋਈ ਹੈ | ਉਹਨਾ ਕਿਹਾ ਕਿ ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਅਬਾਦੀ ਦੇ ਅਧਾਰ ‘ਤੇ ਬਜਟ ਦੀ ਵੰਡ, ਦਲਿਤ ਮੁੱਦਿਆਂ ‘ਤੇ ਚਰਚਾ ਕਰਨ ਲਈ ਸੰਸਦ ਅਤੇ ਵਿਧਾਨ ਸਭਾਵਾਂ ਦੇ ਵਿਸ਼ੇਸ਼ ਸੈਸ਼ਨ, ਨਿੱਜੀ ਖੇਤਰਾਂ ਵਿੱਚ ਦਲਿਤ ਵਰਗ ਲਈ ਰਾਖਵਾਂਕਰਨ ਲਾਗੂ ਕਰਨ, ਦਲਿਤਾਂ ਵਿਰੁੱਧ ਅੱਤਿਆਚਾਰ ਅਤੇ ਛੂਤ-ਛਾਤ ਬੰਦ ਕਰਨ, ਸੰਵਿਧਾਨ ਮੁਤਾਬਕ ਸਮਾਜਕ, ਆਰਥਕ ਤੇ ਸਿਆਸੀ ਅਧਿਕਾਰਾਂ ਦੀ ਵਿਵਸਥਾ, ਬੇਜ਼ਮੀਨੇ ਦਲਿਤਾਂ ਨੂੰ ਜ਼ਮੀਨ ਮੁਹੱਈਆ ਕਰਨ ਦੇ ਕੰਮ ਨੂੰ ਅਗੇਤ ਦੇਣ ਵਰਗੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਮਜ਼ਦੂਰ ਵਰਗ ਨਾਲ ਸੰਬੰਧਤ ਜਥੇਬੰਦੀਆਂ ਨੂੰ ਬੱਝਵੇਂ ਸੰਘਰਸ਼ ਲਈ ਅੱਗੇ ਆਉਣ ਦੀ ਲੋੜ ਹੈ¢ ਉਨ੍ਹਾ ਕਿਹਾ ਕਿ ਸੂਲ਼ੀ ‘ਤੇ ਟੰਗੀ ਜ਼ਿੰਦਗੀ ਨੂੰ ਸੁਖਾਲਿਆਂ ਕਰਨ ਲਈ ਤਿੱਖਾ ਤੇ ਸਾਂਝਾ ਸੰਘਰਸ਼ ਇੱਕੋ-ਇੱਕ ਰਾਹ ਹੈ¢
ਮੀਟਿੰਗ ਨੂੰ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ, ਪ੍ਰਧਾਨ ਪ੍ਰੀਤਮ ਸਿੰਘ ਨਿਆਮਤਪੁਰ ਤੇ ਮੀਤ ਪ੍ਰਧਾਨ ਸੁਰਿੰਦਰ ਸਿੰਘ ਭੈਣੀ ਆਦਿ ਨੇ ਵੀ ਸੰਬੋਧਨ ਕੀਤਾ¢

Related Articles

Latest Articles