27.5 C
Jalandhar
Friday, October 18, 2024
spot_img

…ਤਾਂ ਪਤੀ ਕਿੱਥੇ ਜਾਵੇਗਾ?

ਪ੍ਰਯਾਗਰਾਜ : ਇਲਾਹਾਬਾਦ ਹਾਈਕੋਰਟ ਨੇ ਦਾਜ ਲਈ ਕਰੂਰਤਾ ਦੇ ਇਲਜ਼ਾਮਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਇਸ ਟਿੱਪਣੀ ਨਾਲ ਫੌਜਦਾਰੀ ਕੇਸ ਨੂੰ ਰੱਦ ਕਰ ਦਿੱਤਾ ਕਿ ਜੇ ਪਤੀ ਸਰੀਰਕ ਇੱਛਾਵਾਂ ਦੀ ਸੰਤੁਸ਼ਟੀ ਪਤਨੀ ਤੋਂ ਨਹੀਂ ਕਰੇਗਾ ਤਾਂ ਸੱਭਿਅਕ ਸਮਾਜ ’ਚ ਉਹ ਕਿੱਥੇ ਜਾਵੇਗਾ? ਜਸਟਿਸ ਅਨੀਸ਼ ਕੁਮਾਰ ਗੁਪਤਾ ਨੇ ਕਿਹਾ ਕਿ ਵਿਵਾਦ ਪਤੀ-ਪਤਨੀ ਦੇ ਸਰੀਰਕ ਸੰਬੰਧਾਂ ਵਿਚ ਗੈਰ ਪ੍ਰਸੰਗਿਕਤਾ ਦੇ ਕਾਰਨ ਪੈਦਾ ਹੋਇਆ ਸੀ। ਗੌਤਮ ਬੁੱਧ ਨਗਰ ਦੇ ਮਹਿਲਾ ਥਾਣੇ ਵਿਚ ਪਟੀਸ਼ਨਕਰਤਾ ਦੇ ਖਿਲਾਫ ਪਤਨੀ ਨੇ ਦਾਜ ਲਈ ਦੁਖੀ ਕਰਨ ਤੇ ਗੈਰਕੁਦਰਤੀ ਸੰਬੰਧ ਬਣਾਉਣ ਦੇ ਇਲਜ਼ਾਮ ਲਗਾ ਕੇ ਐੱਫ ਆਈ ਆਰ ਦਰਜ ਕਰਵਾਈ ਸੀ। ਕੋਰਟ ਨੇ ਕਿਹਾ ਕਿ ਤਸ਼ੱਦਦ ਜਾਂ ਕੋਈ ਹਮਲਾ ਜੇ ਕੀਤਾ ਗਿਆ ਤਾਂ ਉਹ ਦਾਜ ਦੀ ਮੰਗ ਲਈ ਨਹੀਂ, ਬਲਕਿ ਸਰੀਰਕ ਸੰਬੰਧ ਬਣਾਉਣ ਦੀ ਪਟੀਸ਼ਨਕਰਤਾ ਦੀ ਇੱਛਾ ਨੂੰ ਪੂਰਾ ਕਰਨ ਤੋਂ ਇਨਕਾਰ ਕਰਨ ’ਤੇ ਕੀਤਾ ਗਿਆ ਲੱਗਦਾ ਹੈ। ਜੇ ਮਰਦ ਆਪਣੀ ਪਤਨੀ ਨਾਲ ਸਰੀਰਕ ਬਣਾਉਣ ਦੀ ਮੰਗ ਨਹੀਂ ਕਰੇਗਾ ਤਾਂ ਉਹ ਸੱਭਿਅਕ ਸਮਾਜ ਵਿਚ ਆਪਣੀ ਇੱਛਾ ਨੂੰ ਸੰਤੁਸ਼ਟ ਕਰਨ ਲਈ ਕਿੱਥੇ ਜਾਵੇਗਾ? ਪਟੀਸ਼ਨਕਰਤਾ ’ਤੇ ਇਲਜ਼ਾਮ ਲਗਾਇਆ ਗਿਆ ਸੀ ਕਿ ਉਹ ਸ਼ਰਾਬ ਪੀਣ ਦਾ ਆਦੀ ਸੀ ਤੇ ਗੈਰਕੁਦਰਤੀ ਸੰਬੰਧ ਬਣਾਉਣ ਦੀ ਮੰਗ ਕਰਦਾ ਸੀ। ਸ਼ਿਕਾਇਤਕਰਤਾ ਦਾ ਇਹ ਵੀ ਕਹਿਣਾ ਸੀ ਕਿ ਉਸ ਦਾ ਪਤੀ ਅਕਸਰ ਪੋਰਨ ਫਿਲਮਾਂ ਦੇਖਦਾ ਸੀ ਤੇ ਉਸ ਦੇ ਸਾਹਮਣੇ ਬਿਨਾਂ ਕੱਪੜਿਆਂ ਦੇ ਘੁੰਮਦਾ ਸੀ। ਪਤੀ ਉਸ ਨੂੰ ਛੱਡ ਕੇ ਸਿੰਗਾਪੁਰ ਚਲਾ ਗਿਆ। ਅੱਠ ਮਹੀਨੇ ਬਾਅਦ ਜਦੋਂ ਉਹ ਸਿੰਗਾਪੁਰ ਗਈ ਤਾਂ ਉਸ ਦੇ ਨਾਲ ਮਾੜਾ ਵਰਤਾਓ ਕੀਤਾ ਗਿਆ। ਕੋਰਟ ਨੇ ਕਿਹਾ ਕਿ ਅਜਿਹਾ ਕੋਈ ਸਬੂਤ ਨਹੀਂ ਹੈ, ਜਿਸ ਵਿਚ ਦਾਜ ਮੰਗਣ ਦੇ ਇਲਜ਼ਾਮਾਂ ਦੀ ਪੁਸ਼ਟੀ ਹੋਵੇ।

Related Articles

Latest Articles