ਵਧਾਵਾ ਸਿੰਘ ਸਣੇ 6 ਜਣਿਆਂ ਖਿਲਾਫ ਚਾਰਜਸ਼ੀਟ ਦਾਖਲ

0
155

ਨਵੀਂ ਦਿੱਲੀ : ਕੌਮੀ ਜਾਂਚ ਏਜੰਸੀ ਨੇ ਨੰਗਲ ’ਚ ਅਪ੍ਰੈਲ ’ਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਵਿਕਾਸ ਪ੍ਰਭਾਕਰ ਦੇ ਕਤਲ ਦੇ ਮਾਮਲੇ ਵਿਚ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਪਾਕਿਸਤਾਨ ਆਧਾਰਤ ਮੁਖੀ ਵਧਾਵਾ ਸਿੰਘ ਸਮੇਤ ਛੇ ਵਿਅਕਤੀਆਂ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਹੈ। ਪ੍ਰਭਾਕਰ ਉਰਫ ਵਿਕਾਸ ਬੱਗਾ ਨੂੰ ਬੀ ਕੇ ਆਈ ਨਾਲ ਸੰਬੰਧਤ ਦੱਸੇ ਜਾਂਦੇ ਦਹਿਸ਼ਤਗਰਦਾਂ ਨੇ 13 ਅਪਰੈਲ ਨੂੰ ਉਸ ਦੀ ਕਨਫੈਕਸ਼ਨਰੀ ਦੀ ਦੁਕਾਨ ਵਿਚ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਸੀ। ਚਾਰਜਸ਼ੀਟ ਕੀਤੇ ਵਧਾਵਾ ਸਿੰਘ ਉਰਫ ਬੱਬਰ ਤੋਂ ਇਲਾਵਾ ਦੋ ਹੋਰ ਫਰਾਰ ਹਨ, ਜਦੋਂਕਿ ਤਿੰਨ ਮੁਲਜ਼ਮ ਨਵਾਂ ਸ਼ਹਿਰ ਦੇ ਮਨਦੀਪ ਕੁਮਾਰ ਉਰਫ ਮੰਗਲੀ, ਗੁਰਪ੍ਰੀਤ ਰਾਮ ਉਰਫ ਗੋਰਾ ਅਤੇ ਸੁਰਿੰਦਰ ਕੁਮਾਰ ਉਰਫ ਰਿੰਕਾ ਗਿ੍ਰਫਤਾਰ ਕਰ ਲਏ ਗਏ ਸਨ।