ਅਜੇ ਜਡੇਜਾ ਜਾਮਨਗਰ ਦੇ ‘ਮਹਾਰਾਜਾ’ ਦਾ ਵਾਰਸ

0
140

ਜਾਮਨਗਰ : ਗੁਜਰਾਤ ਦੀ ਸਾਬਕਾ ਸ਼ਾਹੀ ਰਿਆਸਤ ਨਵਾਂਨਗਰ, ਜਿਸ ਨੂੰ ਜਾਮਨਗਰ ਵਜੋਂ ਜਾਣਿਆ ਜਾਂਦਾ ਹੈ, ਦੇ ਮਹਾਰਾਜਾ ਨੇ ਆਪਣੇ ਭਤੀਜੇ ਤੇ ਸਾਬਕਾ ਕਿ੍ਰਕਟਰ ਅਜੇ ਜਡੇਜਾ ਨੂੰ ਸਨਿੱਚਰਵਾਰ ਦੁਸਹਿਰੇ ਮੌਕੇ ਆਪਣੇ ਤਾਜ-ਤਖਤ ਦਾ ਵਾਰਸ ਐਲਾਨਿਆ।
ਭਾਰਤ ਲਈ 1992 ਤੋਂ 2000 ਦੌਰਾਨ 196 ਇਕ ਰੋਜ਼ਾ ਅਤੇ 15 ਟੈਸਟ ਮੈਚ ਖੇਡਣ ਵਾਲੇ 53 ਸਾਲਾ ਕਿ੍ਰਕਟਰ ਅਜੇ ਜਡੇਜਾ ਜਾਮਨਗਰ ਸ਼ਾਹੀ ਪਰਵਾਰ ਨਾਲ ਸੰਬੰਧਤ ਹਨ। ਜਾਮਨਗਰ ਦੇ ਮਹਾਰਾਜਾ ਸ਼ਤਰੂਸ਼ਲਿਆ ਸਿੰਘ ਜਡੇਜਾ ਅਤੇ ਅਜੇ ਜਡੇਜਾ ਦੇ ਪਿਤਾ ਮਰਹੂਮ ਦੌਲਤ ਸਿੰਘ ਜੀ ਜਡੇਜਾ ਆਪਸ ਵਿਚ ਚਚੇਰੇ ਭਰਾ ਸਨ। ਦੌਲਤ ਸਿੰਘ ਜਡੇਜਾ 1971 ਤੋਂ 1984 ਦੌਰਾਨ ਜਾਮਨਗਰ ਤੋਂ ਤਿੰਨ ਵਾਰ ਲੋਕ ਸਭਾ ਮੈਂਬਰ ਰਹੇ ਹਨ।