23.9 C
Jalandhar
Thursday, October 17, 2024
spot_img

18 ਹੋਰ ਟਰੈਵਲ ਏਜੰਸੀਆਂ ਖਿਲਾਫ ਕੇਸ ਦਰਜ

ਚੰਡੀਗੜ੍ਹ : ਪੰਜਾਬ ਪੁਲਸ ਦੇ ਐੱਨ ਆਰ ਆਈ ਮਾਮਲੇ ਵਿੰਗ ਅਤੇ ਸਾਈਬਰ ਕ੍ਰਾਈਮ ਵਿੰਗ ਵੱਲੋਂ ਪ੍ਰੋਟੈਕਟੋਰੇਟ ਆਫ ਇਮੀਗ੍ਰੈਂਟਸ, ਚੰਡੀਗੜ੍ਹ ਨਾਲ ਤਾਲਮੇਲ ਕਰਕੇ ਸੂਬੇ ’ਚ 18 ਹੋਰ ਟਰੈਵਲ ਏਜੰਸੀਆਂ ਵਿਰੁੱਧ ਗੈਰ-ਕਾਨੂੰਨੀ ਢੰਗ ਨਾਲ ਸੋਸ਼ਲ ਮੀਡੀਆ ’ਤੇ ਰੁਜ਼ਗਾਰ ਸੰਬੰਧੀ ਇਸ਼ਤਿਹਾਰ ਦੇਣ ਬਾਰੇ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਅਗਸਤ ’ਚ 25 ਗੈਰ-ਕਾਨੂੰਨੀ ਟਰੈਵਲ ਏਜੰਸੀਆਂ ਦੇ ਖਿਲਾਫ ਘੱਟੋ-ਘੱਟ 20 ਐੱਫ ਆਈ ਆਰਜ਼ ਦਰਜ ਕੀਤੀਆਂ ਸਨ। ਪ੍ਰੋਟੈਕਟੋਰੇਟ ਆਫ ਇਮੀਗ੍ਰੈਂਟਸ ਨੇ ਅਜਿਹੀਆਂ ਟਰੈਵਲ ਏਜੰਸੀਆਂ ਵੱਲੋਂ ਵਿਦੇਸ਼ਾਂ ’ਚ ਨੌਕਰੀਆਂ ਲਈ ਇੰਸਟਾਗ੍ਰਾਮ ਅਤੇ ਫੇਸਬੁੱਕ ’ਤੇ ਦਿੱਤੇ ਜਾਂਦੇ ਇਸ਼ਤਿਹਾਰਾਂ ਦਾ ਗੰਭੀਰ ਨੋਟਿਸ ਲਿਆ ਹੈ। ਏ ਡੀ ਜੀ ਪੀ ਐੱਨ ਆਰ ਆਈ ਮਾਮਲੇ ਪ੍ਰਵੀਨ ਕੇ ਸਿਨਹਾ ਨੇ ਐਤਵਾਰ ਦੱਸਿਆ ਕਿ ਇਹ ਟਰੈਵਲ ਏਜੰਸੀਆਂ ਬਿਨਾਂ ਲੋੜੀਂਦੇ ਲਾਇਸੈਂਸ ਅਤੇ ਇਜਾਜ਼ਤ ਦੇ ਇੰਸਟਾਗ੍ਰਾਮ ਅਤੇ ਫੇਸਬੁੱਕ ’ਤੇ ਵਿਦੇਸ਼ਾਂ ’ਚ ਨੌਕਰੀਆਂ ਬਾਰੇ ਇਸ਼ਤਿਹਾਰ ਦੇ ਰਹੀਆਂ ਸਨ। ਆਨਲਾਈਨ ਪਲੇਟਫਾਰਮਾਂ ਦੀ ਜਾਂਚ ਤੇ ਉਨ੍ਹਾਂ ਦੇ ਪ੍ਰਮਾਣ ਪੱਤਰਾਂ ਦੀ ਗੁਪਤ ਤੌਰ ’ਤੇ ਤਸਦੀਕ ਤੋਂ ਬਾਅਦ ਉਨ੍ਹਾਂ ਵਿਰੁੱਧ ਐੱਫ ਆਈ ਆਰਜ਼ ਦਰਜ ਕੀਤੀਆਂ ਗਈਆਂ ਹਨ। ਏ ਡੀ ਜੀ ਪੀ ਨੇ ਨਾਗਰਿਕਾਂ ਨੂੰ ਸਾਵਧਾਨ ਰਹਿਣ ਅਤੇ ਟ੍ਰੈਵਲ ਏਜੰਟਾਂ ਨੂੰ ਦਸਤਾਵੇਜ਼ ਤੇ ਪੈਸੇ ਸੌਂਪਣ ਤੋਂ ਪਹਿਲਾਂ ਉਨ੍ਹਾਂ ਦੇ ਪ੍ਰਮਾਣ ਪੱਤਰਾਂ ਦੀ ਪੁਸ਼ਟੀ ਕਰਨ ਲਈ ਕਿਹਾ ਹੈ। ਸਿਰਫ ਉਨ੍ਹਾਂ ਏਜੰਸੀਆਂ ਨਾਲ ਸੰਪਰਕ ਕੀਤਾ ਜਾਵੇ, ਜਿਨ੍ਹਾਂ ਕੋਲ ਇਮੀਗ੍ਰੇਸ਼ਨ ਐਕਟ, 1983 ਤਹਿਤ ਵੈਧ ਭਰਤੀ ਏਜੰਟ (ਆਰ ਏ) ਲਾਇਸੈਂਸ ਹੋਵੇ। ਜਿਨ੍ਹਾਂ ਏਜੰਸੀਆਂ ਖਿਲਾਫ ਕਾਰਵਾਈ ਕੀਤੀ ਗਈ ਹੈ, ਉਨ੍ਹਾਂ ’ਚ ਸ਼ਾਮਲ ਹਨ : ਵਨ ਪੁਆਇੰਟ ਸਰਵਿਸਿਜ਼, ਐੱਸ ਸੀ ਓ-15, ਸੈਕਟਰ-115, ਖਰੜ, ਸਾਈ ਏਂਜਲ ਗਰੁੱਪ, ਐੱਸ ਸੀ ਐੱਫ-02, ਦੂਜੀ ਮੰਜ਼ਲ, ਸੈਕਟਰ-78 ਮੁਹਾਲੀ, ਭਾਰਤ ਇਮੀਗ੍ਰੇਸ਼ਨ, ਨੇੜੇ ਸੇਵਕ ਪੈਟਰੋਲ ਪੰਪ, ਅਮਲੋਹ, ਮਾਸਟਰ ਮਾਈਂਡ ਇਮੀਗ੍ਰੇਸ਼ਨ, ਸਟੱਡੀ ਵੀਜ਼ਾ ਕੰਸਲਟੈਂਟ, ਆਨੰਦਪੁਰ ਸਾਹਿਬ, ਏ ਵੀ ਪੀ ਇਮੀਗ੍ਰੇਸ਼ਨ, ਬਠਿੰਡਾ, ਸਕਾਈ ਬਿ੍ਰਜ ਇਮੀਗ੍ਰੇਸ਼ਨ, ਬਠਿੰਡਾ, ਗੇਟਵੇ ਇਮੀਗ੍ਰੇਸ਼ਨ, ਪਟਿਆਲਾ, ਮਾਸਟਰ ਇਮੀਗ੍ਰੇਸ਼ਨ, ਰਾਜਪੁਰਾ, ਹੰਬਲ ਇਮੀਗ੍ਰੇਸ਼ਨ, ਅੰਮਿ੍ਰਤਸਰ, ਦਿ ਹੰਬਲ ਇਮੀਗ੍ਰੇਸ਼ਨ, ਲੁਧਿਆਣਾ, ਈ ਵੀ ਏ ਏ ਇਮੀਗ੍ਰੇਸ਼ਨ, ਲੁਧਿਆਣਾ, ਕੌਰ ਇਮੀਗ੍ਰੇਸ਼ਨ ਸੈਂਟਰ, ਮੋਗਾ, ਸ਼ਿਵ ਕੰਸਲਟੈਂਸੀ ਇਮੀਗ੍ਰੇਸ਼ਨ, ਐੱਫ ਸੀ ਆਰ ਰੋਡ, ਅੰਮਿ੍ਰਤਸਰ, ਆਹੂਜਾ ਇਮੀਗ੍ਰੇਸ਼ਨ, ਜੰਡਿਆਲਾ ਰੋਡ, ਨੇੜੇ ਐੱਚ ਡੀ ਐੱਫ ਸੀ ਬੈਂਕ, ਤਰਨ ਤਾਰਨ, ਜੇ ਐੱਮ ਸੀ ਅੰਮਿ੍ਰਤਸਰ, ਪਹਿਲੀ ਮੰਜ਼ਲ, 100 ਐੱਫ ਟੀ ਰੋਡ, ਅੰਮਿ੍ਰਤਸਰ ਕਾਲੋਨੀ, ਅੰਮਿ੍ਰਤਸਰ, ਰੁਦਰਾਕਸ਼ ਇਮੀਗ੍ਰੇਸ਼ਨ ਐੱਸ ਸੀ ਓ 15-16, ਟਾਪ ਫਲੋਰ, ਫੇਜ਼ 1, ਮੋਹਾਲੀ, ਸ਼ਿਵ ਕੰਸਲਟੈਂਸੀ ਇਮੀਗ੍ਰੇਸ਼ਨ, ਐੱਫ ਸੀ ਆਰ ਰੋਡ, ਅੰਮਿ੍ਰਤਸਰ, ਆਹੂਜਾ ਇਮੀਗ੍ਰੇਸ਼ਨ, ਜੰਡਿਆਲਾ ਰੋਡ, ਨੇੜੇ ਐੱਚ ਡੀ ਐੱਫ ਸੀ ਬੈਂਕ, ਤਰਨ ਤਾਰਨ, ਜੇ ਐੱਮ ਸੀ ਅੰਮਿ੍ਰਤਸਰ, ਪਹਿਲੀ ਮੰਜ਼ਲ, 100 ਐੱਫ ਟੀ ਰੋਡ, ਅੰਮਿ੍ਰਤਸਰ ਕਾਲੋਨੀ, ਅੰਮਿ੍ਰਤਸਰ, ਰੁਦਰਾਕਸ਼ ਇਮੀਗ੍ਰੇਸ਼ਨ ਐੱਸ ਸੀ.ਓ. 15-16, ਟਾਪ ਫਲੋਰ, ਫੇਜ਼ 1, ਮੁਹਾਲੀ, ਯੂਨੀਕ ਐਂਟਰਪ੍ਰਾਈਜ਼ਿਜ਼, ਐੱਸ ਸੀ ਓ 13, ਮੈਗਾ ਮਾਰਕੀਟ, ਨਿਊ ਸੰਨੀ ਐਨਕਲੇਵ, ਸੈਕਟਰ 123, ਮੁਹਾਲੀ ਤੇ ਸੈਣੀ ਐਸੋਸੀਏਟਸ (ਗਲਫ ਜੌਬਸ ਐਂਡ ਯੂਰੋਪ ਗਲਫ ਵੀਜ਼ਾ), ਪਹਿਲੀ ਮੰਜ਼ਲ, ਖੰਨਾ ਕੰਪਲੈਕਸ, ਰੂਪਨਗਰ।

Related Articles

Latest Articles