20.9 C
Jalandhar
Friday, October 18, 2024
spot_img

ਪੁਲਾੜ ਵਿਗਿਆਨ ’ਚ ਇੱਕ ਹੋਰ ਮੀਲ-ਪੱਥਰ

ਟੈਕਸਾਸ : ਦੁਨੀਆ ਦੇ ਸਭ ਤੋਂ ਤਾਕਤਵਰ ਰਾਕੇਟ ਸਟਾਰਸ਼ਿਪ ਦਾ ਪੰਜਵਾਂ ਟੈੱਸਟ ਸਫਲ ਰਿਹਾ। ਇਸ ਟੈੱਸਟ ’ਚ ਪੁਲਾੜ ’ਚ ਗਏ ਸੁਪਰ ਹੈੈਵੀ ਬੂਸਟਰ ਨੂੰ ਲਾਂਚ ਸਾਈਟ ’ਤੇ ਵਾਪਸ ਲਿਆ ਕੇ ਟਾਵਰ ’ਤੇ ਕੈਚ ਕੀਤਾ ਗਿਆ। ਉੱਥੇ ਸਟਾਰਸ਼ਿਪ ਦੀ ਧਰਤੀ ਦੇ ਵਾਯੂਮੰਡਲ ’ਚ ਰੀ-ਐਂਟਰੀ ਕਰਾ ਕੇ ਹਿੰਦ ਮਹਾਸਾਗਰ ’ਚ ਲੈਂਡਿੰਗ ਕਰਾਈ ਜਾਣੀ ਸੀ। ਸਟਾਰਸ਼ਿਪ 13 ਅਕਤੂਬਰ ਨੂੰ ਸ਼ਾਮ ਪੰਜ ਵੱਜ ਕੇ 55 ਮਿੰਟ ’ਤੇ ਟੈਕਸਾਸ ਦੇ ਬੋਕਾ ਚਿਕਾ ਤੋਂ ਲਾਂਚ ਕੀਤਾ ਗਿਆ। ਸਟਾਰਸ਼ਿਪ ਸਪੇਸਕ੍ਰਾਫਟ ਤੇ ਸੁਪਰ ਹੈਵੀ ਰਾਕੇਟ ਨੂੰ ਕਲੈਕਟੀਵਲੀ ਸਟਾਰਸ਼ਿਪ ਕਿਹਾ ਜਾਂਦਾ ਹੈ। ਸਟਾਰਸ਼ਿਪ ਵਿਚ 6 ਰੈਪਟਰ ਇੰਜਣ ਲੱਗੇ ਹਨ ਜਦਕਿ ਸੁਪਰ ਹੈਵੀ ਰਾਕੇਟ ’ਚ 33 ਰੈਪਟਰ ਇੰਜਣ ਹਨ। ਸਟਾਰਸ਼ਿਪ 14 ਕਿੱਲੋਮੀਟਰ ਉੱਪਰ ਜਾ ਕੇ ਟਾਵਰ ’ਤੇ ਪਰਤਿਆ। ਉਹ ਜਿੱਥੋਂ ਉੱਡਿਆ ਸੀ, ਵਾਪਸ ਸਹੀ -ਸਲਾਮਤ ਉੱਥੇ ਹੀ ਉਤਰਿਆ। ਸਾਰਾ ਮਿਸ਼ਨ ਇਕ ਘੰਟੇ ਪੰਜ ਮਿੰਟ ਤੇ 34 ਸਕਿੰਟ ਵਿਚ ਮੁਕੰਮਲ ਹੋਇਆ। ਟੈੱਸਟ ਦਾ ਮੁੱਖ ਨਿਸ਼ਾਨਾ ਇਹ ਦੇਖਣਾ ਸੀ ਕਿ ਸਟਾਰਸ਼ਿਪ ਧਰਤੀ ਦੇ ਵਾਤਾਵਰਣ ਵਿਚ ਐਂਟਰੀ ਦੌਰਾਨ ਬਚ ਸਕਦਾ ਹੈ ਕਿ ਨਹੀਂ।

Related Articles

Latest Articles