34.1 C
Jalandhar
Friday, October 18, 2024
spot_img

ਹਿਜ਼ਬੁੱਲ੍ਹਾ ਦਾ ਇਜ਼ਰਾਈਲ ’ਤੇ ਡਰੋਨ ਹਮਲਾ, 4 ਫੌਜੀ ਮਾਰਨ ਦਾ ਦਾਅਵਾ

ਦੀਰ ਅਲ-ਬਲਾਹ : ਹਿਜ਼ਬੁੱਲ੍ਹਾ ਦੇ ਲੜਾਕਿਆਂ ਵੱਲੋਂ ਇਜ਼ਰਾਈਲ ਦੇ ਕੇਂਦਰੀ ਖੇਤਰ ’ਚ ਇਕ ਫੌਜੀ ਟਿਕਾਣੇ ਉਤੇ ਕੀਤੇ ਗਏ ਡਰੋਨ ਹਮਲੇ ਵਿਚ ਇਜ਼ਰਾਈਲ ਦੇ ਚਾਰ ਫੌਜੀ ਜਵਾਨਾਂ ਦੀ ਮੌਤ ਹੋ ਗਈ ਹੈ। ਇਜ਼ਰਾਈਲ ਨੇ ਮੰਨਿਆ ਹੈ ਕਿ ਹਮਲੇ ਵਿਚ 7 ਜਵਾਨਾਂ ਸਣੇ 61 ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ।
ਇਜ਼ਰਾਈਲ ਨੇ ਇਸ ਨੂੰ ਆਪਣੀ ਫੌਜ ਵੱਲੋਂ ਲਿਬਨਾਨ ਵਿਚ ਕਰੀਬ ਦੋ ਹਫਤੇ ਪਹਿਲਾਂ ਸ਼ੁਰੂ ਕੀਤੀ ਗਈ ਜ਼ਮੀਨੀ ਜੰਗ ਤੋਂ ਬਾਅਦ ਹਿਜ਼ਬੁੱਲ੍ਹਾ ਦਾ ਇਜ਼ਰਾਈਲ ਉਤੇ ਹੁਣ ਤੱਕ ਦਾ ਸਭ ਤੋਂ ਭਿਆਨਕ ਹਮਲਾ ਕਰਾਰ ਦਿੱਤਾ ਹੈ। ਲਿਬਨਾਨ ਆਧਾਰਤ ਹਿਜ਼ਬੁੱਲ੍ਹਾ ਨੇ ਇਜ਼ਰਾਈਲ ਦੇ ਬਿਨਯਾਮਿਨਾ ਸ਼ਹਿਰ ਵਿਚ ਐਤਵਾਰ ਰਾਤ ਕੀਤੇ ਗਏ ਇਸ ਹਮਲੇ ਨੂੰ ਇਜ਼ਰਾਈਲ ਵੱਲੋਂ ਬੈਰੂਤ ਉਤੇ ਬੀਤੇ ਵੀਰਵਾਰ ਕੀਤੇ ਗਏ ਹਵਾਈ ਹਮਲੇ ਦਾ ਬਦਲਾ ਕਰਾਰ ਦਿੱਤਾ ਹੈ, ਜਿਸ ਵਿਚ 22 ਵਿਅਕਤੀ ਮਾਰੇ ਗਏ ਸਨ। ਹਿਜ਼ਬੁੱਲ੍ਹਾ ਨੇ ਨਾਲ ਹੀ ਕਿਹਾ ਕਿ ਉਸ ਨੇ ਆਪਣੇ ਵੱਡੀ ਗਿਣਤੀ ’ਚ ਡਰੋਨਾਂ ਰਾਹੀਂ ਇਜ਼ਰਾਈਲ ਉਤੇ ਹਮਲਾ ਕਰਨ ਲਈ ਉਸ ਦੇ ਹਵਾਈ ਸੁਰੱਖਿਆ ਸਿਸਟਮ ਨੂੰ ਝਕਾਨੀ ਦੇਣ ਵਾਸਤੇ ਇਜ਼ਰਾਈਲ ਦੀ ਅਤਿ-ਆਧੁਨਿਕ ਗੋਲਾਨੀ ਬਿ੍ਰਗੇਡ ਨੂੰ ਵੀ ਦਰਜਨਾਂ ਮਿਜ਼ਾਈਲਾਂ ਰਾਹੀਂ ਨਿਸ਼ਾਨਾ ਬਣਾਇਆ। ਇਜ਼ਰਾਈਲ ਦੀ ਕੌਮੀ ਬਚਾਅ ਸਰਵਿਸ ਨੇ ਕਿਹਾ ਕਿ ਹਮਲੇ ਵਿਚ 61 ਵਿਅਕਤੀ ਜ਼ਖਮੀ ਹੋਏ ਹਨ। ਇਜ਼ਰਾਈਲ ਦੀ ਆਧੁਨਿਕ ਹਵਾਈ ਸੁਰੱਖਿਆ ਪ੍ਰਣਾਲੀ ਦੇ ਚਲਦਿਆਂ ਹਮਲਾਵਰ ਡਰੋਨਾਂ ਤੇ ਮਿਜ਼ਾਈਲਾਂ ਰਾਹੀਂ ਫੌਜੀਆਂ ਜਾਂ ਆਮ ਲੋਕਾਂ ਦੇ ਮਾਰੇ ਜਾਣ ਜਾਂ ਜ਼ਖਮੀ ਹੋਣ ਦੀ ਇਹ ਘਟਨਾ ਬਹੁਤ ਹੈਰਾਨ ਕਰਨ ਵਾਲੀ ਹੈ। ਇਸੇ ਦੌਰਾਨ ਗਾਜ਼ਾ ਵਿਚ ਇਜ਼ਰਾਈਲ ਵੱਲੋਂ ਐਤਵਾਰ ਰਾਤ ਕੀਤੇ ਗਏ ਹਵਾਈ ਹਮਲਿਆਂ ਵਿਚ 20 ਵਿਅਕਤੀਆਂ ਦੇ ਮਾਰੇ ਜਾਣ ਦੀ ਖਬਰ ਹੈ, ਜਿਨ੍ਹਾਂ ਵਿਚ ਇਕ ਸਕੂਲ ’ਚ ਸ਼ਰਨ ਲੈ ਰਹੇ ਕੁਝ ਬੱਚੇ ਵੀ ਸ਼ਾਮਲ ਹਨ। ਨੁਸੀਰਤ ਵਿਚ ਸਥਿਤ ਇਸ ਸਕੂਲ ਵਿਚ ਜੰਗ ਕਾਰਨ ਬੇਘਰ ਹੋਏ ਕੁਝ ਲੋਕ ਰੁਕੇ ਹੋਏ ਸਨ, ਜਿਹੜੇ ਹਮਲੇ ਦਾ ਸ਼ਿਕਾਰ ਹੋ ਗਏ।

Related Articles

Latest Articles