23.9 C
Jalandhar
Thursday, October 17, 2024
spot_img

ਰੇਲ ਗੱਡੀ ਤੇ ਤਿੰਨ ਜਹਾਜ਼ ਉਡਾਉਣ ਦੀ ਧਮਕੀ

ਮੁੰਬਈ : ਮੱਧ ਰੇਲਵੇ ਦੇ ਕੰਟਰੋਲ ਰੂਮ ਨੂੰ ਸੋਮਵਾਰ ਸਵੇਰੇ 4 ਵਜੇ ਦੇ ਕਰੀਬ ਮੇਲ ਗੱਡੀ ਨੂੰ ਟਾਈਮਰ ਬੰਬ ਨਾਲ ਉਡਾਉਣ ਦੀ ਧਮਕੀ ਵਾਲਾ ਸੁਨੇਹਾ ਮਿਲਿਆ, ਜਿਸ ਤੋਂ ਬਾਅਦ ਮੁੰਬਈ-ਹਾਵੜਾ ਮੇਲ (12809) ਨੂੰ ਜਲਗਾਓਂ ਸਟੇਸ਼ਨ ’ਤੇ ਰੋਕ ਕੇ ਜਾਂਚ ਕੀਤੀ ਗਈ। ਕੋਈ ਸ਼ੱਕੀ ਵਸਤੂ ਨਾ ਮਿਲਣ ’ਤੇ ਗੱਡੀ ਨੂੰ ਰਵਾਨਾ ਕਰ ਦਿੱਤਾ ਗਿਆ। ਮੁੰਬਈ ਤੋਂ 239 ਯਾਤਰੀਆਂ ਨੂੰ ਲੈ ਕੇ ਨਿਊ ਯਾਰਕ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਵਿਚ ਬੰਬ ਹੋਣ ਦੀ ਧਮਕੀ ਮਿਲਣ ਤੋਂ ਬਾਅਦ ਉਸ ਨੂੰ ਮੋੜ ਕੇ ਦਿੱਲੀ ਹਵਾਈ ਅੱਡੇ ’ਤੇ ਉਤਾਰਿਆ ਗਿਆ।
ਬੰਬ ਦੀ ਧਮਕੀ ਟਵੀਟ ਰਾਹੀਂ ਮਿਲੀ। ਇੰਡੀਗੋ ਏਅਰਲਾਈਨਜ਼ ਦੀਆਂ ਦੋ ਕੌਮਾਂਤਰੀ ਉਡਾਣਾਂ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਮੁੰਬਈ ਤੋਂ ਮਸਕਟ ਜਾ ਰਹੀ ਇੰਡੀਗੋ ਦੀ ਫਲਾਈਟ 6 1275 ਅਤੇ ਮੁੰਬਈ ਤੋਂ ਜੱਦ੍ਹਾ ਜਾ ਰਹੀ ਇੰਡੀਗੋ ਦੀ ਫਲਾਈਟ 6 56 ਨੂੰ ਬੰਬ ਨਾਲ ਉਡਾਉਣ ਦੀ ਵੀ ਧਮਕੀ ਦਿੱਤੀ ਗਈ। ਦੋਹਾਂ ਉਡਾਣਾਂ ’ਚ 258 ਯਾਤਰੀ ਸਵਾਰ ਸਨ। ਜਾਂਚ ਤੋਂ ਬਾਅਦ ਜਹਾਜ਼ਾਂ ਨੂੰ ਮੰਜ਼ਲ ਵੱਲ ਰਵਾਨਾ ਕਰ ਦਿੱਤਾ ਗਿਆ। ਇੰਡੀਗੋ ਦੇ ਬੁਲਾਰੇ ਅਨੁਸਾਰ ਜਿਵੇਂ ਹੀ ਧਮਕੀ ਮਿਲੀ, ਦੋਹਾਂ ਜਹਾਜ਼ਾਂ ਨੂੰ ਤੁਰੰਤ ਹਵਾਈ ਅੱਡੇ ਤੋਂ ਪਾਸੇ ਲਿਜਾ ਕੇ ਜਾਂਚ ਕੀਤੀ ਗਈ। ਸਵੇਰੇ ਫਜ਼ਲੂਦੀਨ ਨਾਂਅ ਦੇ ਅਕਾਊਂਟ ਰਾਹੀਂ ਰੇਲ ਗੱਡੀਆਂ ਅਤੇ ਜਹਾਜ਼ਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਪੋਸਟ ’ਚ ਲਿਖਿਆ ਸੀਅੱਜ ਸਵੇਰੇ ਖੂਨ ਦੇ ਹੰਝੂ ਰੋਵੇਗੀ ਹਿੰਦੁਸਤਾਨੀ ਰੇਲਵੇ? ਅੱਜ ਫਲਾਈਟ ਅਤੇ ਟਰੇਨ 12809 ’ਚ ਬੰਬ ਲਗਾਇਆ ਹੈ, ਨਾਸਿਕ ਪਹੁੰਚਣ ਤੋਂ ਪਹਿਲਾਂ ਵੱਡਾ ਧਮਾਕਾ ਹੋਵੇਗਾ।

Related Articles

Latest Articles