ਚੰਡੀਗੜ੍ਹ : ਸੀ ਪੀ ਆਈ ਪੰਜਾਬ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਦੱਸਿਆ ਕਿ ਪਾਰਟੀ ਦੀ ਸੂਬਾ ਕਾਰਜਕਾਰਨੀ ਮੀਟਿੰਗ 22 ਅਗਸਤ ਨੂੰ 11 ਵਜੇ ਸ਼ੁਰੂ ਹੋਵੇਗੀ | ਉਸੇ ਦਿਨ ਹੀ ਸੂਬਾ ਕੌਂਸਲ ਮੀਟਿੰਗ ਸ਼ਾਮ 4 ਵਜੇ ਸ਼ੁਰੂ ਹੋ ਕੇ ਅਗਲੇ ਦਿਨ 23 ਅਗਸਤ ਤੱਕ ਸੂਬਾ ਦਫਤਰ 345, ਸੈਕਟਰ 21-ਏ, ਚੰਡੀਗੜ੍ਹ ਵਿਚ ਹੋ ਰਹੀ ਹੈ |
ਏਜੰਡਾ : ਸੂਬਾਈ ਕਾਨਫਰੰਸ ਲਈ ਰਾਜਨੀਤਕ ਤੇ ਜਥੇਬੰਦਕ ਰਿਪੋਰਟ ‘ਤੇ ਚਰਚਾ, ਸੂਬਾਈ ਕਾਨਫਰੰਸ ਲਈ ਪਿਛਲੇ ਕੰਮਾਂ ਦੀ ਰੀਵਿਊ ਰਿਪੋਰਟ ਤੇ 8-9 ਸਤੰਬਰ ਨੂੰ ਜਲੰਧਰ ਵਿਖੇ ਹੋ ਰਹੀ 24ਵੀਂ ਸੂਬਾਈ ਕਾਨਫਰੰਸ ਸੰਬੰੰਧੀ ਨਿਯਮ ਬਣਾਉਣੇ |