ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਨ੍ਹਾ ਦੇ ਜਨਮ ਦਿਨ ’ਤੇ ਵਧਾਈ ਦਿੱਤੀ ਅਤੇ ਉਨ੍ਹਾ ਦੀ ਲੰਮੀ ਤੇ ਸਿਹਤਮੰਦ ਜ਼ਿੰਦਗੀ ਲਈ ਕਾਮਨਾ ਕੀਤੀ ਹੈ। ਮਾਨ ਵੀਰਵਾਰ 51 ਸਾਲਾਂ ਦੇ ਹੋ ਗਏ।
12 ਜਵਾਨ ਜ਼ਖਮੀ
ਸ੍ਰੀਨਗਰ : ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ’ਚ ਸੀ ਆਰ ਪੀ ਐੱਫ ਦਾ ਵਾਹਨ ਵੀਰਵਾਰ ਸੜਕ ਤੋਂ ਤਿਲਕ ਕੇ ਖੱਡ ’ਚ ਡਿੱਗਣ ਕਾਰਨ 12 ਜਵਾਨ ਜ਼ਖਮੀ ਹੋ ਗਏ। ਖੈਗਾਮ ਇਲਾਕੇ ’ਚ ਇਹ ਘਟਨਾ ਵਾਪਰੀ।