25.3 C
Jalandhar
Thursday, October 17, 2024
spot_img

ਬਹਿਰਾਈਚ ਹਿੰਸਾ ਦੇ ਸੰਬੰਧ ’ਚ ਮੁਕਾਬਲੇ ’ਚ ਪੰਜ ਫੜੇ

ਬਹਿਰਾਈਚ : ਯੂ ਪੀ ਦੇ ਬਹਿਰਾਈਚ ’ਚ ਹਿੰਸਾ ਮਾਮਲੇ ’ਚ ਪੰਜ ਸ਼ੱਕੀਆਂ ਨੂੰ ਵੀਰਵਾਰ ਪੁਲਸ ਨਾਲ ਮੁਕਾਬਲੇ ਤੋਂ ਬਾਅਦ ਗਿ੍ਰਫਤਾਰ ਕਰ ਲਿਆ ਗਿਆ, ਜਿਨ੍ਹਾਂ ਵਿੱਚੋਂ ਦੋ ਨੂੰ ਗੋਲੀ ਲੱਗੀ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮੁਲਜ਼ਮ ਨੇਪਾਲ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ, ਜਿਸ ਦੀ ਸਰਹੱਦ ਬਹਿਰਾਈਚ ਨਾਲ ਲੱਗਦੀ ਹੈ। ਏ ਡੀ ਜੀ ਪੀ (ਕਾਨੂੰਨ ਵਿਵਸਥਾ) ਅਮਿਤਾਭ ਯਸ਼ ਨੇ ਕਿਹਾ ਕਿ ਬਹਿਰਾਈਚ ’ਚ ਇਕ ਵਿਅਕਤੀ ਦੀ ਹੱਤਿਆ ਤੇ ਉਸ ਤੋਂ ਬਾਅਦ ਹੋਈ ਹਿੰਸਾ ਦੇ ਮਾਮਲੇ ’ਚ ਜਾਂਚ ਕਰ ਰਹੀ ਬਹਿਰਾਈਚ ਪੁਲਸ ਨੇ ਪਹਿਲਾਂ ਹੀ ਨੇਪਾਲ ’ਚ ਇਕ ਮੁਲਜ਼ਮ ਦੇ ਲਿੰਕ ਹੋਣ ਦੀ ਪੁਸ਼ਟੀ ਕਰ ਲਈ ਹੈ। ਪਿਛਲੇ ਐਤਵਾਰ ਨੂੰ ਦੁਰਗਾ ਪੂਜਾ ਵੇਲੇ ਮੂਰਤੀ ਵਿਸਰਜਨ ਜਲੂਸ ਦੌਰਾਨ ਹਿੰਸਾ ’ਚ ਗੋਲੀ ਲੱਗਣ ਕਾਰਨ 22 ਸਾਲਾ ਰਾਮ ਗੋਪਾਲ ਮਿਸ਼ਰਾ ਦੀ ਮੌਤ ਹੋ ਗਈ ਸੀ।

Related Articles

Latest Articles