ਨਵੀਂ ਦਿੱਲੀ : ਸਪੈਸ਼ਲ ਜੱਜ ਵਿਸ਼ਾਲ ਗੋਗਨੇ ਨੇ ਮਨੀ ਲਾਂਡਰਿੰਗ ਮਾਮਲੇ ’ਚ ਆਪ ਆਗੂ ਤੇ ਦਿੱਲੀ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਨੂੰ ਸ਼ੁੱਕਰਵਾਰ ਇਹ ਕਹਿੰਦਿਆਂ ਜ਼ਮਾਨਤ ਦੇ ਦਿੱਤੀ ਕਿ ਉਹ ਕਾਫੀ ਚਿਰ ਤੋਂ ਅੰਦਰ ਹਨ ਤੇ ਮੁਕੱਦਮੇ ਨੇ ਵੀ ਕਾਫੀ ਸਮਾਂ ਲੈਣਾ ਹੈ। ਜੈਨ ਨੂੰ ਈ ਡੀ ਨੇ 30 ਮਈ 2022 ਨੂੰ ਗਿ੍ਰਫਤਾਰ ਕੀਤਾ ਸੀ। ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਜੈਨ ਦੇ ਛੁੱਟਣ ’ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਉਨ੍ਹਾ ਦਾ ਕਸੂਰ ਕੀ ਸੀ? ਉਨ੍ਹਾ ’ਤੇ ਕਈ ਛਾਪੇ ਮਾਰੇ ਗਏ, ਪਰ ਹੱਥ ਇੱਕ ਪਾਈ ਨਹੀਂ ਲੱਗੀ।