ਰਾਂਚੀ : ਝਾਰਖੰਡ ਅਸੰਬਲੀ ਲਈ 13 ਨਵੰਬਰ ਤੇ 20 ਨਵੰਬਰ ਨੂੰ ਹੋ ਰਹੀਆਂ ਚੋਣਾਂ ‘ਇੰਡੀਆ’ ਗੱਠਜੋੜ ਦੀਆਂ ਭਾਈਵਾਲ ਪਾਰਟੀਆਂ ਮਿਲ ਕੇ ਲੜਨਗੀਆਂ। ਝਾਰਖੰਡ ਮੁਕਤੀ ਮੋਰਚਾ ਦੇ ਪ੍ਰਧਾਨ ਤੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਭਾਈਵਾਲਾਂ ਨਾਲ ਮੀਟਿੰਗ ਤੋਂ ਬਾਅਦ ਦੱਸਿਆ ਕਿ 81 ਵਿੱਚੋਂ 70 ਸੀਟਾਂ ਕਾਂਗਰਸ ਤੇ ਝਾਰਖੰਡ ਮੁਕਤੀ ਮੋਰਚਾ ਲੜਨਗੇ। ਬਾਕੀ 11 ਸੀਟਾਂ ਰਾਜਦ ਤੇ ਖੱਬੀਆਂ ਪਾਰਟੀਆਂ ਲੜਨਗੀਆਂ।
ਇਸ ਤੋਂ ਪਹਿਲਾਂ ਐੱਨ ਡੀ ਏ ਨੇ ਐਲਾਨਿਆ ਸੀ ਕਿ ਭਾਜਪਾ 68, ਆਲ ਝਾਰਖੰਡ ਸਟੂਡੈਂਟਸ ਯੂਨੀਅਨ 10, ਜਨਤਾ ਦਲ (ਯੂ) 2 ਤੇ ਲੋਕ ਜਨਸ਼ਕਤੀ ਪਾਰਟੀ ਇੱਕ ਸੀਟ ਲੜੇਗੀ।