ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਦੱਸਿਆ ਕਿ 7, 8 ਤੇ 9 ਨਵੰਬਰ ਨੂੰ ਹੋਣ ਵਾਲੇ ਮੇਲੇ ’ਚ ਲੰਗਰ ਤੇ ਬਾਕੀ ਪ੍ਰਬੰਧਾਂ ਵਾਸਤੇ ਲਗਾਤਾਰ ਆਰਥਕ ਮਦਦ ਆ ਰਹੀ ਹੈ।ਸ਼ਨੀਵਾਰ ਸੀ ਪੀ ਆਈ ਐੱਮ ਵੱਲੋਂ ਜਾਗਰਣ ਦੇ ਪੱਤਰਕਾਰ ਮਹਿੰਦਰ ਰਾਮ ਫੁਗਲਾਣਾ ਤੇ ਉੱਘੇ ਦੇਸ਼ ਭਗਤ ਭਾਈ ਛਾਂਗਾ ਬੱਬਰ ਦੇ ਪਰਵਾਰ ਵੱਲੋਂ ਐਡਵੋਕੇਟ ਕੇ. ਜਤਿੰਦਰ ਆਰਥਕ ਮਦਦ ਦੇ ਕੇ ਗਏ। ਕਮੇਟੀ ਧੰਨਵਾਦੀ ਹੈ।