ਚੰਡੀਗੜ੍ਹ : ਪੰਜਾਬੀ ਮੂਲ ਦੇ ਦਸ ਉਮੀਦਵਾਰ ਕੈਨੇਡਾ ’ਚ ਬਿ੍ਰਟਿਸ਼ ਕੋਲੰਬੀਆ (ਬੀ ਸੀ) ਦੀਆਂ ਸੂਬਾਈ ਚੋਣਾਂ ’ਚ ਜੇਤੂ ਰਹੇ ਹਨ। ਨਿਊ ਡੈਮੋਕਰੈਟਿਕ ਪਾਰਟੀ (ਐੱਨ ਡੀ ਪੀ) ਤੇ ਕੰਜ਼ਰਵੇਟਿਵ ਵਿਚਾਲੇ ਫਸਵਾਂ ਮੁਕਾਬਲਾ ਹੋਇਆ ਹੈ।
ਡੈਵਿਡ ਐਬੀ ਦੀ ਅਗਵਾਈ ਵਾਲੀ ਐੱਨ ਡੀ ਪੀ ਨੇ 46 ਤੇ ਜੌਹਨ ਰਸਟਡ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਨੇ 45 ਸੀਟਾਂ ਜਿੱਤੀਆਂ। ਗ੍ਰੀਨ ਪਾਰਟੀ ਬਿ੍ਰਟਿਸ਼ ਕੋਲੰਬੀਆ ਦੇ 93 ਮੈਂਬਰੀ ਸਦਨ ਵਿਚ ਦੋ ਸੀਟਾਂ ਹੀ ਜਿੱਤ ਸਕੀ।
ਐੱਨ ਡੀ ਪੀ ਦੇ ਰਵੀ ਕਾਹਲੋਂ ਡੇਲਟਾ ਨੌਰਥ ਸੀਟ ਉੱਤੇ ਚੰਗੇ ਫਰਕ ਨਾਲ ਜਿੱਤੇ, ਇਸੇ ਪਾਰਟੀ ਦੇ ਰਾਜ ਚੌਹਾਨ ਨੇ ਛੇਵੀਂ ਵਾਰ ਜਿੱਤ ਦਰਜ ਕੀਤੀ, ਜਗਰੂਪ ਬਰਾੜ ਸਰੀ ਫਲੀਟਵੁੱਡ ਤੋਂ ਸੱਤਵੀਂ ਵਾਰ ਜਿੱਤੇ, ਸੁਨੀਤਾ ਧੀਰ ਵੈਨਕੂਵਰ ਲੰਗਾਰਾ, ਰਵੀ ਪਰਮਾਰ ਲੈਂਗਫੌਰਡ, ਰੀਆ ਅਰੋੜਾ ਬਰਨਾਬੀ ਈਸਟ, ਹਰਵਿੰਦਰ ਕੌਰ ਸੰਧੂ ਵਰਨੋਨਸ ਮੋਨਾਸ਼੍ਰੀ, ਨਿੱਕੀ ਸ਼ਰਮਾ ਵੈਨਕੂਵਰ ਹੇਸਟਿੰਗਜ਼ ਤੋਂ ਜੇਤੂ ਰਹੇ।
ਕੰਜ਼ਰਵੇਟਿਵ ਪਾਰਟੀ ਦੇ ਮਨਦੀਪ ਧਾਲੀਵਾਲ ਨੇ ਸਰੀ ਨੌਰਥ ਤੋਂ ਸਿੱਖਿਆ ਤੇ ਬਾਲ ਭਲਾਈ ਮੰਤਰੀ ਰਚਨਾ ਸਿੰਘ ਨੂੰ ਹਰਾਇਆ। ਹਰਮਨ ਸਿੰਘ ਭੰਗੂ ਲੈਂਗਲੀ ਐਬਟਸਫੋਰਡ ਤੋਂ ਜਿੱਤੇ। ਰਵੀ ਪਰਮਾਰ ਲੈਂਗਫੌਰਡ ਤੋਂ ਸਫਲ ਰਹੇ। ਜਿਨੀ ਸਿਮਸ ਸਰੀ ਪੈਨੋਰਮਾ ਤੋਂ ਹਾਰ ਗਏ।