ਨਵੀਂ ਦਿੱਲੀ : ਇੱਥੋਂ ਦੇ ਰੋਹਿਨੀ ਇਲਾਕੇ ਦੇ ਪ੍ਰਸ਼ਾਂਤ ਵਿਹਾਰ ’ਚ ਸੀ ਆਰ ਪੀ ਐੱਫ ਦੇ ਸਕੂਲ ਨੇੜੇ ਐਤਵਾਰ ਸਵੇਰੇ ਜ਼ੋਰਦਾਰ ਧਮਾਕਾ ਹੋਇਆ। ਸੈਕਟਰ 14 ’ਚ ਹੋਏ ਧਮਾਕੇ ਮਗਰੋਂ ਅੱਗ ਬੁਝਾਊ ਗੱਡੀਆਂ, ਬੰਬ ਨਕਾਰਾ ਦਸਤੇ ਤੇ ਪੁਲਸ ਫੋਰੈਂਸਿਕ ਟੀਮ ਮੌਕੇ ’ਤੇ ਪਹੁੰਚ ਗਈਆਂ। ਪੁਲਸ ਮੁਤਾਬਕ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਸਕੂਲ ਦੀ ਕੰਧ, ਨੇੜਲੀਆਂ ਦੁਕਾਨਾਂ ਤੇ ਇਕ ਕਾਰ ਨੂੰ ਨੁਕਸਾਨ ਪੁੱਜਾ। ਹਾਲਾਂਕਿ ਕੋਈ ਅੱਗ ਨਹੀਂ ਲੱਗੀ ਤੇ ਕੋਈ ਵੀ ਜ਼ਖ਼ਮੀ ਨਹੀਂ ਹੋਇਆ।