ਗੁਰਮੀਤ ਸਿੰਘ ਪਿੰਡ ਸੱਖੋਵਾਲ ਦਾ
ਦਹਿਸ਼ਤਗਰਦਾਂ ਦੇ ਹਮਲੇ ’ਚ ਸ਼ਹੀਦ ਹੋਣ ਵਾਲਾ ਗੁਰਮੀਤ ਸਿੰਘ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸੱਖੋਵਾਲ ਦਾ ਸੀ। ਉਹ ਕਰੀਬ ਦੋ ਸਾਲ ਤੋਂ ਐਫਕੋ ਕੰਪਨੀ ਵਿਚ ਕੰਮ ਕਰ ਰਿਹਾ ਸੀ। ਉਹ ਦੋ ਧੀਆਂ ਤੇ ਇਕ ਪੁੱਤ ਦਾ ਪਿਤਾ ਸੀ। ਉਸ ਦੇ ਪਿਤਾ ਧਰਮ ਸਿੰਘ ਫੌਜ ’ਚ ਸੇਵਾ ਕਰ ਚੁੱਕੇ ਹਨ।
ਫਾਰੂਕ ਦੀ ਪਾਕਿ ਨੂੰ ਚਿਤਾਵਨੀ
ਸ੍ਰੀਨਗਰ : ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਉਹ ਪਾਕਿਸਤਾਨ ਦੀ ਲੀਡਰਸ਼ਿਪ ਨੂੰ ਦੱਸਣਾ ਚਾਹੁੰਦੇ ਹਨ ਕਿ ਜੇ ਉਹ ਭਾਰਤ ਨਾਲ ਚੰਗੇ ਸੰਬੰਧ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਅੱਤਵਾਦ ਦਾ ਖਾਤਮਾ ਕਰਨਾ ਹੋਵੇਗਾ ਅਤੇ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਇੱਜ਼ਤ ਨਾਲ ਜਿਊਣ ਦੇਣਾ ਹੋਵੇਗਾ। ਕਸ਼ਮੀਰ ਪਾਕਿਸਤਾਨ ਨਹੀਂ ਬਣੇਗਾ। ਇਹ ਸਮਾਂ ਅੱਤਵਾਦ ਨੂੰ ਖਤਮ ਕਰਨ ਦਾ ਹੈ, ਨਹੀਂ ਤਾਂ ਇਸ ਦੇ ਨਤੀਜੇ ਬਹੁਤ ਗੰਭੀਰ ਹੋਣਗੇ। ਜੇ ਉਹ ਸਾਡੇ ਨਿਰਦੋਸ਼ ਲੋਕਾਂ ਨੂੰ ਮਾਰਦੇ ਹਨ ਤਾਂ ਗੱਲਬਾਤ ਕਿਵੇਂ ਹੋਵੇਗੀ?