ਬੀਜਿੰਗ : ਚੀਨ ਨੇ ਮੰਗਲਵਾਰ ਪੁਸ਼ਟੀ ਕੀਤੀ ਕਿ ਪੂਰਬੀ ਲੱਦਾਖ ’ਚ ਫੌਜੀ ਤਣਾਅ ਨੂੰ ਖਤਮ ਕਰਨ ਲਈ ਭਾਰਤ ਨਾਲ ਸਮਝੌਤਾ ਹੋ ਗਿਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਨ ਜਿਆਨ ਨੇ ਮੀਡੀਆ ਬ੍ਰੀਫਿੰਗ ’ਚ ਕਿਹਾ ਕਿ ਹਾਲ ਹੀ ’ਚ ਚੀਨ ਤੇ ਭਾਰਤ ਨੇ ਸਰਹੱਦ ਨਾਲ ਜੁੜੇ ਮੁੱਦਿਆਂ ’ਤੇ ਕੂਟਨੀਤਕ ਤੇ ਫੌਜੀ ਸੰਪਰਕਾਂ ਰਾਹੀਂ ਕਈ ਦੌਰ ਦੀ ਗੱਲਬਾਤ ਕੀਤੀ ਹੈ। ਦੋਵੇਂ ਧਿਰਾਂ ਸੰਬੰਧਤ ਮਾਮਲਿਆਂ ’ਤੇ ਇਕ ਹੱਲ ’ਤੇ ਪਹੁੰਚ ਗਈਆਂ ਹਨ ਅਤੇ ਚੀਨ ਹੱਲ ਨੂੰ ਅਮਲ ’ਚ ਲਿਆਉਣ ਲਈ ਭਾਰਤ ਨਾਲ ਮਿਲ ਕੇ ਕੰਮ ਕਰੇਗਾ।
ਇਸੇ ਦੌਰਾਨ ਭਾਰਤ ਦੇ ਚੀਫ ਆਫ ਆਰਮੀ ਸਟਾਫ (ਸੀ ਓ ਏ ਐੱਸ) ਜਨਰਲ ਉਪੇਂਦਰ ਦਿਵੇਦੀ ਨੇ ਕਿਹਾ ਹੈਅਸੀਂ ਅਪ੍ਰੈਲ 2020 ਵਾਲੀ ਸਥਿਤੀ ’ਤੇ ਵਾਪਸ ਜਾਣਾ ਚਾਹੁੰਦੇ ਹਾਂ। ਇਸ ਤੋਂ ਬਾਅਦ ਅਸੀਂ ਅਸਲ ਕੰਟਰੋਲ ਲਾਈਨ (ਐੱਲ ਏ ਸੀ), ਫੌਜਾਂ ਦੀ ਵਾਪਸੀ ਤੇ ਆਮ ਪ੍ਰਬੰਧਨ ’ਤੇ ਵਿਚਾਰ ਕਰਾਂਗੇ। ਇਹ ਅਪ੍ਰੈਲ 2020 ਤੋਂ ਸਾਡਾ ਸਟੈਂਡ ਰਿਹਾ ਹੈ।