28.7 C
Jalandhar
Saturday, November 2, 2024
spot_img

ਇੰਡੋ-ਅਮੈਰੀਕਨ ਦੇਸ਼ ਭਗਤ ਫਾਊਂਡੇਸ਼ਨ ਵੱਲੋਂ ਇੱਕ ਲੱਖ ਰੁਪਏ ਸਹਾਇਤਾ

ਜਲੰਧਰ : ਇੰਡੋ-ਅਮੈਰੀਕਨ ਦੇਸ਼ ਭਗਤ ਫਾਊਂਡੇਸ਼ਨ ਆਫ਼ ਬੇ ਏਰੀਆ ਅਮਰੀਕਾ ਦੀ ਧਰਤੀ ’ਤੇ ਗ਼ਦਰੀ ਬਾਬਿਆਂ ਦਾ ਮੇਲਾ ਲਾਉਣ ਦਾ ਸ਼ਾਨਦਾਰ ਉੱਦਮ ਕਰਦੀ ਹੈ ।ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਗ਼ਦਰੀ ਬਾਬਿਆਂ ਦੇ ਇਸ ਵਰ੍ਹੇ 33ਵੇਂ ਮੇਲੇ ਨੂੰ ਸਫ਼ਲਤਾ-ਪੂਰਵਕ ਨੇਪਰੇ ਚਾੜ੍ਹਨ ਲਈ ਇਸ ਸੰਸਥਾ ਨੇ ਇੱਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੂੰ ਭੇਟ ਕੀਤੀ। ਇਸ ਮੌਕੇ ਅਮਰੀਕਾ ਤੋਂ ਸਹਾਇਤਾ ਭੇਜਣ ਵਾਲੀ ਉਪ੍ਰੋਕਤ ਸੰਸਥਾ ਦੇ ਮੈਂਬਰ ਸਾਥੀ ਨਰਿੰਦਰ ਸੁੱਜੋ ਨੇ ਫੋਨ ’ਤੇ ਗੱਲ ਕਰਦਿਆਂ ਮੇਲੇ ਲਈ ਮੁਬਾਰਕਬਾਦ ਦਿੱਤੀ ਅਤੇ ਗ਼ਦਰੀ ਬਾਬਿਆਂ ਦੀ ਘਾਲਣਾ ਨੂੰ ਸਲਾਮ ਕੀਤੀ।
ਇਸ ਮੌਕੇ ਅਮੋਲਕ ਸਿੰਘ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਮੈਂਬਰ ਸੁਰਿੰਦਰ ਕੁਮਾਰੀ ਕੋਛੜ ਨੇ ਅਮਰੀਕਾ ਤੋਂ ਇੰਡੋ ਅਮੈਰੀਕਨ ਦੇਸ਼ ਭਗਤ ਫਾਊਂਡੇਸ਼ਨ ਬੇਅ ਏਰੀਆ ਸੰਸਥਾ ਦਾ ਅਤੇ ਉਸ ਵੱਲੋਂ ਰਾਸ਼ੀ ਭੇਟ ਕਰਨ ਆਏ ਕੁਲਭੂਸ਼ਣ ਕੁਮਾਰ ਹੈਪੀ ਦਾ ਹਾਰਦਿਕ ਸੁਆਗਤ ਅਤੇ ਕਿਤਾਬਾਂ ਭੇਟ ਕਰਕੇ ਸਨਮਾਨ ਕੀਤਾ।ਕੁਲਭੂਸ਼ਣ ਦੇ ਨਾਲ਼ ਸਥਾਨਕ ਸੰਗੀ-ਸਾਥੀ ਅਰੁਨ ਹਾਂਸ ਅਤੇ ਹਰਬੰਸ ਵੀ ਆਏ ਸਨ। ਉਹਨਾਂ ਨਾਲ 7, 8, 9 ਨਵੰਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ’ਚ ਲੱਗ ਰਹੇ ਮੇਲੇ ਬਾਰੇ ਵਿਚਾਰਾਂ ਹੋਈਆਂ।ਜ਼ਿਕਰਯੋਗ ਹੈ ਕਿ ਇੰਡੋ-ਅਮੈਰੀਕਨ ਦੇਸ਼ ਭਗਤ ਮੈਮੋਰੀਅਲ ਫਾਊਂਡੇਸ਼ਨ ਆਫ ਬੇ ਏਰੀਆ ਨੇ 28 ਸਤੰਬਰ ਨੂੰ ਮਿਲਪੀਟਾਸ ਕੈਲੇਫੋਰਨੀਆ ਵਿਖੇ ਡਾ. ਸਾਹਿਬ ਸਿੰਘ ਦਾ ਨਾਟਕ ‘ਧਨੁ ਲੇਖਾਰੀ ਨਾਨਕਾ’ ਕਰਵਾਇਆ। 26 ਅਕਤੂਬਰ ਨੂੰ ਮਾਨਟਿਕਾ ਕੈਲੇਫੋਰਨੀਆ (ਯੂ.ਐੱਸ.ਏ.) ਵਿਖੇ ਇਹੋ ਨਾਟਕ ਕਰਵਾਇਆ ਜਾ ਰਿਹਾ ਹੈ।ਕੁਲਭੂਸ਼ਣ ਨੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੀਆਂ ਸਰਗਰਮੀਆਂ, ਗ਼ਦਰੀ ਬਾਬਿਆਂ ਦੇ ਮੇਲੇ ਬਾਰੇ ਜਾਣ ਕੇ ਗਹਿਰੀ ਖੁਸ਼ੀ ਦਾ ਇਜ਼ਹਾਰ ਕੀਤਾ। ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵੱਲੋਂ ਅਮਰੀਕਾ ’ਚ ਕੰਮ ਕਰਦੀ ਸੰਸਥਾ ਦੇ ਸਾਥੀਆਂ ਵੱਲੋਂ ਸਹਾਇਤਾ ਭੇਜਣ ਦਾ ਧੰਨਵਾਦ ਕੀਤਾ।

Related Articles

Latest Articles