ਪੁਲਾੜ ਤੋਂ ਅੱਠ ਮਹੀਨਿਆਂ ਬਾਅਦ ਵਾਪਸੀ

0
112

ਕੈਪ ਕੈਨਾਵੇਰਲ : ਬੋਇੰਗ ਦੇ ਕੈਪਸੂਲ ਵਿਚ ਖਰਾਬੀ ਆਉਣ ਤੇ ਤੁਫਾਨ ਮਿਲਟਨ ਦੇ ਕਾਰਨ ਕਰੀਬ ਅੱਠ ਮਹੀਨੇ ਪੁਲਾੜ ਸਟੇਸ਼ਨ ’ਤੇ ਬਿਤਾਉਣ ਬਾਅਦ ਚਾਰ ਯਾਤਰੀ ਸ਼ੁੱਕਰਵਾਰ ਧਰਤੀ ’ਤੇ ਵਾਪਸ ਆ ਗਏ। ਸਪੇਸਐਕਸ ਦੇ ਕੈਪਸੂਲ ਵਿਚ ਪੁਲਾੜ ਯਾਤਰੀ ਪੈਰਾਸ਼ੂਟ ਦੀ ਮਦਦ ਨਾਲ ਫਲੋਰੀਡਾ ਦੇ ਤੱਟ ਕੋਲ ਮੈਕਸੀਕੋ ਦੀ ਖਾੜੀ ’ਤੇ ਉੱਤਰੇ। ਇਨ੍ਹਾਂ ਤਿੰਨ ਅਮਰੀਕੀ ਅਤੇ ਇਕ ਰੂਸੀ ਪੁਲਾੜ ਯਾਤਰੀਆਂ ਨੇ ਦੋ ਮਹੀਨੇ ਪਹਿਲਾਂ ਧਰਤੀ ’ਤੇ ਮੁੜਨਾ ਸੀ, ਪਰ ਬੋਇੰਗ ਦੇ ਨਵੇਂ ਸਟਾਰਲਾਈਨਰ ਪੁਲਾੜ ਕੈਪਸੂਲ ਵਿਚ ਸਮੱਸਿਆ ਆਉਣ ਕਾਰਨ ਉਨ੍ਹਾਂ ਦੀ ਵਾਪਸੀ ਵਿਚ ਦੇਰੀ ਹੋਈ। ਸਪੇਸਐਕਸ ਨੇ ਮਾਰਚ ਵਿਚ ਨਾਸਾ ਦੇ ਮੈਥਯੂ ਡੋਮੀਨਿਕ, ਮਾਈਕਲ ਬੈਰੇਟ ਤੇ ਜੀਨੇਟ ਐਪਸ ਅਤੇ ਰੂਸ ਦੇ ਐਲੇਗਜ਼ੈਂਡਰ ਗੇਬ੍ਰੇਂਕਿਨ ਨੂੰ ਪੁਲਾੜ ’ਚ ਭੇਜਿਆ ਸੀ। ਸਪੇਸਐਕਸ ਨੇ ਚਾਰ ਹਫਤੇ ਪਹਿਲਾਂ ਵੀ ਦੋ ਪੁਲਾੜ ਯਾਤਰੀਆਂ ਨੂੰ ਭੇਜਿਆ ਸੀ, ਜੋ ਕਿ ਫਰਵਰੀ ਮਹੀਨੇ ਤੱਕ ਉਥੇ ਰਹਿਣਗੇ।