ਪੀ ਆਰ ਟੀ ਸੀ ਕਾਮਿਆਂ ਦੀਆਂ ਕੁਝ ਮੰਗਾਂ ਮੰਨਣ ਦਾ ਧੰਨਵਾਦ, ਬਾਕੀ ਵੀ ਛੇਤੀ ਮੰਨਣ ‘ਤੇ ਜ਼ੋਰ

0
159

ਪਟਿਆਲਾ : ਇੱਥੇ ਪੀ.ਆਰ.ਟੀ.ਸੀ. ਵਰਕਰਜ਼ ਐਕਸ਼ਨ ਕਮੇਟੀ ਦੀ ਮੀਟਿੰਗ ਸ੍ਰੀ ਨਿਰਮਲ ਸਿੰਘ ਧਾਲੀਵਾਲ, ਏਟਕ ਦੇ ਜਨਰਲ ਸਕੱਤਰ ਦੀ ਕਨਵੀਨਰਸ਼ਿਪ ਹੇਠ ਹੋਈ¢ ਛੇ ਜਥੇਬੰਦੀਆਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਨੁਮਾਇੰਦੇ ਇੰਟਕ ਦੇ ਪ੍ਰਧਾਨ ਬਲਦੇਵ ਰਾਜ ਬੱਤਾ, ਕਰਮਚਾਰੀ ਦਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਖਟੜਾ, ਅਜ਼ਾਦ ਜਥੇਬੰਦੀ ਦੇ ਪ੍ਰਧਾਨ ਮਨਜਿੰਦਰ ਕੁਮਾਰ (ਬੱਬੂ ਸ਼ਰਮਾ), ਐੱਸ.ਸੀ./ਬੀ.ਸੀ. ਦੇ ਪ੍ਰਧਾਨ ਰਾਕੇਸ਼ ਕੁਮਾਰ ਦਾਤਾਰਪੁਰੀ ਅਤੇ ਰਿਟਾਇਰਡ ਵਰਕਰਜ਼ ਯੂਨੀਅਨ ਏਟਕ ਦੇ ਪ੍ਰਧਾਨ ਉਤਮ ਸਿੰਘ ਬਾਗੜੀ ਇਸ ਮੀਟਿੰਗ ਵਿੱਚ ਸ਼ਾਮਲ ਸਨ | ਜਿਨ੍ਹਾਂ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ, ਉਨ੍ਹਾਂ ਵਿੱਚ ਕੰਟਰੈਕਟ ਵਰਕਰਾਂ ਨੂੰ ਰੈਗੂਲਰ ਕਰਨ ਦੇ ਮਸਲੇ ਨੂੰ ਸਰਕਾਰ ਵੱਲੋਂ ਹੱਲ ਨਾ ਕੀਤੇ ਜਾਣਾ, ਕੰਟਰੈਕਟ ਵਰਕਰਾਂ ਦੀ ਤਨਖਾਹ ਵਿੱਚ ਇਕਸਾਰਤਾ ਲਿਆਉਣਾ, ਪੀ.ਆਰ.ਟੀ.ਸੀ. ਵਿੱਚ 500 ਨਵੀਆਂ ਬੱਸਾਂ ਆਪਣੀ ਮਾਲਕੀ ਵਾਲੀਆਂ ਪਾਉਣਾ, ਫਲਾਇੰਗ ਸਟਾਫ ਨੂੰ 5000 ਰੁਪਏ ਪ੍ਰਤੀ ਮਹੀਨਾ ਵਿਸ਼ੇਸ਼ ਭੱਤਾ ਦੇਣਾ, ਰਿੱਟ ਨੰ: 8240 ਰਾਹੀਂ ਰੈਗੂਲਰ ਹੋਏ ਕਰਮਚਾਰੀਆਂ ਨੂੰ ਪੈਨਸ਼ਨ ਸਕੀਮ 1992 ਦਾ ਮੈਂਬਰ ਬਣਾਉਣਾ, 1992 ਦੀ ਪੈਨਸ਼ਨ ਸੁਵਿਧਾ ਤੋਂ ਵਾਂਝੇ ਰਹਿ ਗਏ 400 ਬਜ਼ੁਰਗ ਸੇਵਾ-ਮੁਕਤ ਕਰਮਚਾਰੀਆਂ ਨੂੰ ਪੈਨਸ਼ਨ ਦਾ ਲਾਭ ਦੇਣਾ, ਵਰਕਰਾਂ ਦੀਆਂ ਬਣਦੀਆਂ ਤਰੱਕੀਆਂ ਕਰਨਾ, ਸੇਵਾ ਮੁਕਤ ਅਤੇ ਮÏਜੂਦਾ ਕਰਮਚਾਰੀਆਂ ਦੇ ਵਿੱਤੀ ਬਕਾਏ ਅਦਾ ਕਰਨਾ, ਮਾਨਯੋਗ ਅਦਾਲਤ ਦੇ ਹੁਕਮ ਅਨੁਸਾਰ ਪੰਜਾਬ ਸਰਕਾਰ ਵੱਲੋਂ ਸੇਵਾ-ਮੁਕਤ ਕਰਮਚਾਰੀਆਂ ਨੂੰ ਸੇਵਾ ਮੁਕਤੀ ਦੇ ਅਗਲੇ ਦਿਨ ਬਣਦਾ ਇੰਕਰੀਮੈਂਟ ਦੇਣਾ, ਪੰਜਾਬ ਸਰਕਾਰ ਵੱਲੋਂ ਮੁਫਤ ਸਫਰ ਬਦਲੇ 500 ਕਰੋੜ ਤੋਂ ਵੱਧ ਦੀ ਬਣਦੀ ਰਕਮ ਦੀ ਅਦਾਇਗੀ ਪੀ.ਆਰ.ਟੀ.ਸੀ. ਨੂੰ ਕਰਨਾ ਆਦਿ ਸ਼ਾਮਲ ਸਨ¢
ਐਕਸ਼ਨ ਕਮੇਟੀ ਦੀ ਲੀਡਰਸ਼ਿਪ ਨੇ ਕਿਹਾ ਕਿ ਮੈਨੇਜਮੈਂਟ ਅਤੇ ਸਰਕਾਰ ਨੂੰ ਸਮੇਂ-ਸਮੇਂ ਮੰਗ ਪੱਤਰ ਦੇ ਕੇ ਵਰਕਰਾਂ ਦੇ ਮਸਲੇ ਹੱਲ ਕਰਨ ਲਈ ਲਗਾਤਾਰ ਜਥੇਬੰਦਕ ਤÏਰ ‘ਤੇ ਯਤਨ ਕੀਤੇ ਜਾ ਰਹੇ ਹਨ, ਪਰ ਕੋਈ ਤਸੱਲੀਬਖਸ਼ ਹੱਲ ਨਹੀਂ ਪੇਸ਼ ਕੀਤਾ ਜਾ ਰਿਹਾ¢ ਐਕਸ਼ਨ ਕਮੇਟੀ ਨੇ ਚੇਅਰਮੈਨ ਅਤੇ ਐਮ.ਡੀ. ਪੀ.ਆਰ.ਟੀ.ਸੀ. ਵੱਲੋਂ ਕੁੱਝ ਮਸਲੇ ਹੱਲ ਕਰਨ ਦੀ ਦਿਸ਼ਾ ਵਿੱਚ ਚੁੱਕੇ ਗਏ ਕਦਮਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਐਕਸ਼ਨ ਕਮੇਟੀ ਦੇ ਮੰਗ ਪੱਤਰਾਂ ਵਿੱਚ ਕਾਫੀ ਚਿਰ ਤੋਂ ਪ੍ਰਮੁੱਖਤਾ ਨਾਲ ਕੰਟਰੈਕਟ ਵਰਕਰਾਂ ਦੀ ਤਨਖਾਹ ਵਿੱਚ ਇਕਸਾਰਤਾ ਲਿਆਉਣ ਦਾ ਜੋ ਮੁੱਦਾ ਚੁੱਕਿਆ ਹੋਇਆ ਸੀ, ਉਸ ਦਾ ਹੱਲ ਕਰਦਿਆਂ ਕੰਟਰੈਕਟ ਵਰਕਰਾਂ ਦੀ ਤਨਖਾਹ ਵਿੱਚ 2500 ਰੁਪਏ ਦਾ ਵਾਧਾ ਕਰ ਦਿੱਤਾ ਅਤੇ ਹਰ ਸਾਲ 5 ਪ੍ਰਤੀਸ਼ਤ ਦਾ ਵਾਧਾ ਦੇਣ ਦੀ ਮੰਗ ਮੰਨ ਕੇ ਲਾਗੂ ਕਰ ਦਿੱਤੀ ਗਈ¢
ਇਸੇ ਤਰ੍ਹਾਂ ਆਪਣੀ ਮਾਲਕੀ ਵਾਲੀ 400 ਬੱਸਾਂ ਪਾਉਣ ਦਾ ਵੀ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਹੈ¢ ਸੇਵਾ-ਮੁਕਤ ਕਰਮਚਾਰੀਆਂ ਨੂੰ ਨੋਸ਼ਨਲ ਇੰਕਰੀਮੈਂਟ ਦੇਣ ਦੇ ਹੁਕਮ ਵੀ ਜਾਰੀ ਕਰਨ ਲਈ ਦਸਤਖਤਾਂ ਅਧੀਨ ਹਨ¢ ਤਰੱਕੀਆਂ ਦੀਆਂ ਫਾਈਲਾਂ ਲੱਗਭੱਗ ਤਿਆਰ ਹੋ ਚੁੱਕੀਆਂ ਹਨ¢
ਪਰ ਅਜੇ ਵੀ ਕਾਫੀ ਮੰਗਾਂ ਜੋ ਕਾਨੂੰਨੀ ਤÏਰ ‘ਤੇ ਅਤੇ ਲੋੜ ਅਨੁਸਾਰ ਵਾਜਬ ਹਨ, ਉਹਨਾਂ ਦਾ ਨਿਪਟਾਰਾ ਪਿਛਲੇ ਸਮੇੇਂ ਵਿੱਚ ਬੇਲੋੜਾ ਲਟਕਾਇਆ ਗਿਆ ਹੈ¢ ਉਨ੍ਹਾਂ ਦਾ ਬਿਨਾਂ ਦੇਰੀ ਹੱਲ ਕਰਨਾ ਬਣਦਾ ਹੈ, ਜਿਸ ਬਾਰੇ ਐਕਸ਼ਨ ਕਮੇਟੀ ਵੱਲੋਂ ਜਲਦੀ ਮੀਟਿੰਗ ਕਰਨ ਲਈ ਪੱਤਰ ਲਿਖਿਆ ਗਿਆ ਹੈ¢ ਐਕਸ਼ਨ ਕਮੇਟੀ ਨੇ ਮੈਨੇਜਮੈਂਟ ਨੂੰ ਜ਼ੋਰ ਦੇ ਕੇ ਕਿਹਾ ਕਿ ਅਦਾਰੇ ਵਿੱਚ ਵਰਕਰਾਂ ਅਤੇ ਮੈਨੇਜਮੈਂਟ ਦਰਮਿਆਨ ਸੁਖਾਵਾੇ ਮਾਹÏਲ ਦੀ ਅਹਿਮੀਅਤ ਨੂੰ ਮੱਦੇਨਜ਼ਰ ਰੱਖਦੇ ਹੋਏ ਵਰਕਰਾਂ ਦੇ ਸਾਰੇ ਲੰਬਿਤ ਪਏ ਮਸਲਿਆਂ ਦਾ ਹੱਲ ਬਿਨਾਂ ਦੇਰੀ ਕੀਤਾ ਜਾਵੇ¢ ਐਕਸ਼ਨ ਕਮੇਟੀ ਨੇ ਮੈਨੇਜਮੈਂਟ ਨੂੰ ਇਹ ਵੀ ਕਿਹਾ ਕਿ ਦੀਵਾਲੀ ਦੇ ਤਿਉਹਾਰ ਮÏਕੇ ਸਰਕਾਰ ਵੱਲੋਂ 30 ਅਕਤੂਬਰ ਤੱਕ ਤਨਖਾਹ ਪੈਨਸ਼ਨ ਦੇਣ ਦੇ ਕੀਤੇ ਹੁਕਮ ਅਨੁਸਾਰ ਪੀ.ਆਰ.ਟੀ.ਸੀ. ਦੇ ਕਰਮਚਾਰੀਆਂ ਨੂੰ ਹਰ ਹਾਲਤ ਵਿੱਚ 30 ਅਕਤੂਬਰ ਤੱਕ ਤਨਖਾਹ ਅਤੇ ਪੈਨਸ਼ਨ ਦਿੱਤੀ ਜਾਵੇ¢ ਐਕਸ਼ਨ ਕਮੇਟੀ ਨੇ ਪੰਜਾਬ ਸਰਕਾਰ ਵੱਲੋਂ ਕਰਮਚਾਰੀਆਂ ਦਾ 15 ਪ੍ਰਤੀਸ਼ਤ ਡੀ.ਏ. ਜਾਰੀ ਨਾ ਕਰਨਾ, ਪੁਰਾਣੀ ਪੈਨਸ਼ਨ ਬਹਾਲ ਨਾ ਕਰਨਾ, ਘੱਟੋ—ਘੱਟ ਉਜਰਤਾਂ ਵਿੱਚ ਵਾਧਾ ਨਾ ਦਿੱਤੇ ਜਾਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਪੀ.ਆਰ.ਟੀ.ਸੀ. ਦੇ ਕਰਮਚਾਰੀ ਇਨ੍ਹਾਂ ਮਸਲਿਆਂ ਲਈ ਚੱਲ ਰਹੀਆਂ ਅਤੇ ਆਉਣ ਵਾਲੇ ਸਮੇਂ ਵਿੱਚ ਹੋਣ ਵਾਲੀਆਂ ਸੰਭਾਵਤ ਐਜੀਟੇਸ਼ਨਾਂ ਵਿੱਚ ਸ਼ਾਮਲ ਹੋਣਗੇ |