ਖੱਡ ਨੇੜੇ ਸੈਲਫੀ ਲੈਣੀ ਮਹਿੰਗੀ ਪਈ

0
119

ਬੇਂਗਲੁਰੂ : ਸੈਲਫੀ ਲੈਂਦੀ 19 ਸਾਲਾ ਵਿਦਿਆਰਥਣ ਸੈਲਫੀ ਲੈਂਦੀ ਖੱਡ ’ਚ ਡਿੱਗ ਪਈ, ਜਿਸ ਨੂੰ ਬਚਾਅਕਾਰੀ ਵਰਕਰਾਂ ਨੇ 20 ਘੰਟਿਆਂ ਬਾਅਦ ਸੋਮਵਾਰ ਸਲਾਮਤ ਬਾਹਰ ਕੱਢਿਆ। ਤੁਮਕੁਰੂ ਦੇ ਸਿੱਧਗੰਗਾ ਇੰਸਟੀਚਿਊਟ ਆਫ ਟੈਕਨਾਲੋਜੀ ਵਿਖੇ ਕੈਮੀਕਲ ਇੰਜੀਨੀਅਰਿੰਗ ਦੀ ਤੀਜੇ ਸਮੈਸਟਰ ਦੀ ਹਮਸਾ ਗੌੜਾ ਤੁਮਕੁਰੂ ਜ਼ਿਲ੍ਹੇ ਵਿਚ ਸਹੇਲੀ ਕੀਰਤਨ ਨਾਲ ਮੰਡਰਾਗਿਰੀ ਪਹਾੜ ’ਤੇ ਪ੍ਰਸਿੱਧ ਜੈਨ ਯਾਤਰਾ ਕੇਂਦਰ ਗਈ ਸੀ ਤੇ ਨੇੜਲੀ ਮੀਡਾਲਾ ਝੀਲ ਕੋਲ ਸੈਲਫੀ ਲੈਂਦੀ ਖੱਡ ’ਚ ਡਿੱਗ ਪਈ। ਗਨੀਮਤ ਰਹੀ ਕਿ ਉਸ ਨੂੰ ਬਚਾਅ ਜੋਗੀ ਤਰੇੜ ਮਿਲ ਗਈ, ਤਾਂ ਵੀ, ਉਸ ਨੂੰ ਰਾਤ ਲੱਕ ਤੱਕ ਡੂੰਘੇ ਪਾਣੀ ਵਿਚ ਬਿਤਾਉਣੀ ਪਈ।