13.4 C
Jalandhar
Wednesday, December 11, 2024
spot_img

ਵਿੱਛੜੀਆਂ ਸ਼ਖ਼ਸੀਅਤਾਂ ਨੂੰ ਸਿਜਦਾ ਕਰੇਗਾ ‘ਮੇਲਾ ਗ਼ਦਰੀ ਬਾਬਿਆਂ ਦਾ’

ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ 7 ਨਵੰਬਰ ਬਾਅਦ ਦੁਪਹਿਰ 2 ਵਜੇ ਚਿੱਤਰਕਲਾ ਅਤੇ ਫੋਟੋ ਕਲਾ ਪ੍ਰਦਰਸ਼ਨੀ ਦੇ ਉਦਘਾਟਨ ਨਾਲ਼ ਸ਼ੁਰੂ ਹੋਏਗਾ ਤਿੰਨ ਰੋਜ਼ਾ ਮੇਲਾ ਗ਼ਦਰੀ ਬਾਬਿਆਂ ਦਾ। ਇਸ ਪ੍ਰਦਰਸ਼ਨੀ ਵਿੱਚ ਪੰਜਾਬ ਦੇ ਨਾਮਵਰ ਚਿੱਤਰਕਾਰ ਅਤੇ ਫੋਟੋਕਾਰ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੀਆਂ ਕਲਾ ਕਿਰਤਾਂ ਨਾਲ਼ ਮਹਾਨ ਗ਼ਦਰੀ ਦੇਸ਼ ਭਗਤਾਂ ਦੀ ਘਾਲਣਾ ਨੂੰ ਸਿਰ ਨਵਾ ਕੇ ਪ੍ਰਣਾਮ ਕਰਨਗੇ। ਇਸ ਮੌਕੇ ਇਹਨਾਂ ਨਾਮਵਰ ਕਲਾਕਾਰਾਂ ਦਾ ਸਨਮਾਨ ਕੀਤਾ ਜਾਏਗਾ।ਇਸ ਉਪਰੰਤ 7 ਨਵੰਬਰ ਨੂੰ ਹੀ ਸ਼ਾਮ 4 ਵਜੇ ਸ੍ਰੀਮਤੀ ਕੈਲਾਸ਼ ਕੌਰ, ਡਾ. ਸੁਰਜੀਤ ਪਾਤਰ, ਇਕਬਾਲ ਖ਼ਾਨ, ਕੁਲਦੀਪ ਜਲੂਰ, ਅਮਰਜੀਤ ਪ੍ਰਦੇਸੀ ਅਤੇ ਹਰਬੰਸ ਹੀਓਂ ਜੋ ਸਾਡੇ ਕਾਫ਼ਲੇ ’ਚੋਂ ਵਿੱਛੜ ਗਏ, ਉਨ੍ਹਾਂ ਨੂੰ ਖੜ੍ਹੇ ਹੋ ਕੇ ਸਿਜਦਾ ਕੀਤਾ ਜਾਏਗਾ।
ਇਸ ਮੌਕੇ ਪੁਸਤਕ ਸੱਭਿਆਚਾਰ, ਕਲਮਾਂ, ਪਾਠਕ ਅਤੇ ਫੁਲਵਾੜੀ ਪੱਤਿ੍ਰਕਾ ਦੀ ਸ਼ਤਾਬਦੀ ਸਾਡੇ ਸਮਿਆਂ ’ਚ ਸਾਡੇ ਸਰੋਕਾਰ, ਇਹਨਾਂ ਲਈ ਕੀ ਕਰਨਾ ਲੋੜੀਏ? ਇਸ ’ਤੇ ਗੰਭੀਰ ਵਿਚਾਰ-ਚਰਚਾ ਦੇ ਨਾਲ਼-ਨਾਲ਼ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਵੀ ਵਿਚਾਰਾਂ ਹੋਣਗੀਆਂ।
ਉਹਨਾਂ ਦੱਸਿਆ ਕਿ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸਮੂਹ ਵਿਦਿਅਕ ਸੰਸਥਾਵਾਂ, ਜਨਤਕ ਜਮਹੂਰੀ ਜਥੇਬੰਦੀਆਂ ਅਤੇ ਲੋਕ ਸਰੋਕਾਰਾਂ ਨਾਲ ਜੁੜੀਆਂ ਸ਼ਖ਼ਸੀਅਤਾਂ ਨੂੰ ਮੇਲੇ ਦੀ ਹਰ ਸੰਭਵ ਮਦਦ ਕਰਨ ਅਤੇ ਕਾਫ਼ਲੇ ਬੰਨ੍ਹ ਕੇ ਮੇਲੇ ਵਿੱਚ ਪਰਵਾਰਾਂ ਸਮੇਤ ਸ਼ਾਮਲ ਹੋਣ ਦੀ ਜਨਤਕ ਅਪੀਲ ਕੀਤੀ ਗਈ ਹੈ।

Related Articles

Latest Articles