16.6 C
Jalandhar
Tuesday, December 3, 2024
spot_img

ਪਾਬੰਦੀਆਂ ਦਾ ਕੱਢ’ਤਾ ਧੂੰਆਂ

ਨਵੀਂ ਦਿੱਲੀ : ਦੀਵਾਲੀ ਦੌਰਾਨ ਆਤਿਸ਼ਬਾਜ਼ੀ ਉਤੇ ਦੇਸ਼-ਭਰ ਵਿਚ ਲਾਈਆਂ ਗਈਆਂ ਪਾਬੰਦੀਆਂ ਧੂੰਆਂ ਬਣ ਕੇ ਉਡ ਗਈਆਂ। ਚੰਡੀਗੜ੍ਹ ਸਮੇਤ ਪੰਜਾਬ-ਹਰਿਆਣਾ ਦੇ ਬਹੁਤੇ ਸ਼ਹਿਰਾਂ, ਕੌਮੀ ਰਾਜਧਾਨੀ ਦਿੱਲੀ, ਕੋਲਕਾਤਾ, ਦੇਸ਼ ਦੇ ਸਭ ਤੋਂ ਸਾਫ ਮੰਨੇ ਜਾਂਦੇ ਸ਼ਹਿਰ ਇੰਦੌਰ ਸਮੇਤ ਦੇਸ਼ ਦੇ ਲਗਭਗ ਹਰ ਖੇਤਰ ਤੋਂ ਹਵਾ ਦੇ ਮਿਆਰ ਵਿਚ ਭਾਰੀ ਗਿਰਾਵਟ ਦੀਆਂ ਰਿਪੋਰਟਾਂ ਮਿਲੀਆਂ ਹਨ। ਦਿੱਲੀ ’ਚ ਵੀਰਵਾਰ ਰਾਤ ਤੋਂ ਹੀ ਧੁੰਦ ਦੀ ਮੋਟੀ ਪਰਤ ਛਾਈ ਹੋਈ ਹੈ ਅਤੇ ਹਵਾ ਗੁਣਵੱਤਾ ਸੂਚਕ ਅੰਕ ਸ਼ੁੱਕਰਵਾਰ ਨੂੰ 362 ਤੱਕ ਡਿੱਗ ਗਿਆ, ਕਿਉਂਕਿ ਲੋਕਾਂ ਨੇ ਪਟਾਕਿਆਂ ’ਤੇ ਪਾਬੰਦੀ ਦੀ ਕੋਈ ਪ੍ਰਵਾਹ ਨਹੀਂ ਕੀਤੀ। ਦਿੱਲੀ ’ਚ ਤਿੰਨ ਸਾਲਾਂ ’ਚ ਇਹ ਸਭ ਤੋਂ ਵੱਧ ਪ੍ਰਦੂਸ਼ਤ ਦੀਵਾਲੀ ਰਹੀ।

Related Articles

Latest Articles