ਜਲੰਧਰ : ਗਦਰੀ ਬਾਬਿਆਂ ਦਾ 33ਵਾਂ ਮੇਲਾ ਇਸ ਵਾਰ 7-8-9 ਨਵੰਬਰ 2024 ਨੂੰ ਲੱਗ ਰਿਹਾ ਹੈ। ਇਸ ਮੇਲੇ ਦੀ ਕਾਮਯਾਬੀ ਲਈ ਇਸ ਸੰਸਥਾ ਨਾਲ ਜੁੜੇ ਸਨੇਹੀ ਲਗਾਤਾਰ ਆਰਥਿਕ ਸਹਾਇਤਾ ਦੇਣ ਆ ਰਹੇ ਹਨ। ਸ਼ੁੱਕਰਵਾਰ ਬਿਜਲੀ ਬੋਰਡ ਦੀ ਜਥੇਬੰਦੀ ਟੀ ਐੱਸ ਯੂ ਦੇ ਸਿਰਮੌਰ ਆਗੂ ਐੱਚ ਐੱਸ ਮਿਨਹਾਸ ਦੀ ਮੌਤ ਤੋਂ ਬਾਅਦ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ਵਿੱਚ ਸ਼ਰਧਾਂਜਲੀ ਸਮਾਗਮ ਹੋਇਆ। ਇਸ ਸਮਾਗਮ ’ਤੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਆਪਣੇ ਮਹਿਬੂਬ ਆਗੂ ਨੂੰ ਕਮੇਟੀ ਵੱਲੋਂ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਇਸ ਮੌਕੇ ਮਿਨਹਾਸ ਦੇ ਪਰਵਾਰ ਨੇ ਮੇਲੇ ’ਤੇ ਲੱਗਦੇ ਲੰਗਰ ਵਿੱਚ ਵੱਡਾ ਹਿੱਸਾ ਪਾਇਆ। ਇਨ੍ਹਾਂ ਦੇ ਨਾਲ ਹੀ ਸਰਦਾਰ ਗੁਰਬਖਸ਼ ਸਿੰਘ ਜੁਨੇਜਾ ਨੇ ਵੀ ਆਰਥਿਕ ਮਦਦ ਕੀਤੀ। ਇਸ ਮੌਕੇ ਸੀ ਪੀ ਆਈ (ਐੱਮ) ਦੇ ਸੂਬਾਈ ਸਕੱਤਰ ਸੁਖਵਿੰਦਰ ਸਿੰਘ ਸੇਖੋਂ, ਸੁਖਪ੍ਰੀਤ ਸਿੰਘ ਅਤੇ ਇੰਜੀਨੀਅਰ ਸੀਤਲ ਸਿੰਘ ਸੰਘਾ ਵੀ ਹਾਜ਼ਰ ਸਨ। ਇਸੇ ਤਰ੍ਹਾਂ ਸ਼ਨੀਵਾਰ ਮਾਸਟਰ ਧਰਮਪਾਲ ਸਿੰਘ (ਯੂ ਐੱਸ ਏ) ਐਂਡ ਬ੍ਰਦਰਜ਼ ਉੱਗੀ, ਮਾਸਟਰ ਗੁਰਮੇਲ ਸਿੰਘ ਔਜਲਾ ਬੋਪਾਰਾਏ ਕਲਾਂ, ਸਰਦਾਰ ਸ਼ਿੰਗਾਰਾ ਸਿੰਘ ਸੰਧੂ ਫਾਰਮ ਉੱਗੀ ਅਤੇ ਸਰਦਾਰ ਬਲਵੀਰ ਸਿੰਘ ਬੀਰਾ ਮੱਲੀਆਂ ਖੁਰਦ, ਸੰਧੂ ਫਾਰਮ ਅਤੇ ਕੋਲਡ ਸਟੋਰ ਉੱਗੀ, ਸੁਰਿੰਦਰ ਸਿੰਘ ਕਾਕਾ ਫਾਰਮ ਅਤੇ ਕੋਲਡ ਸਟੋਰ ਉੱਗੀ, ਗਰੈਜੂਏਟ ਸੁਪਰ ਬਾਜ਼ਾਰ ਉੱਗੀ, ਰਾਮ ਕਰਿਆਨਾ ਸਟੋਰ ਉੱਗੀ, ਮਾਸਟਰ ਰਵਿੰਦਰ ਸਿੰਘ ਕੰਗ ਸਾਹਬੂ, ਸਰਦਾਰ ਮਨਰਾਜ ਸਿੰਘ ਕੰਗ ਉੱਗੀ ਨੇ ਲੰਗਰ ਦੀ ਰਸਦ ਤੇ ਨਗਦ ਰਾਸ਼ੀ ਮਾਸਟਰ ਗੁਰਮੇਲ ਸਿੰਘ ਔਜਲਾ ਸਾਬਕਾ ਜ਼ਿਲ੍ਹਾ ਪ੍ਰਧਾਨ ਡੈਮੋਕ੍ਰੇਟਿਕ ਟੀਚਰਜ਼ ਫਰੰਟ ਤੇ ਮਾਸਟਰ ਕੇਵਲ ਸਿੰਘ ਉੱਗੀ ਸਾਬਕਾ ਬਲਾਕ ਸਿੱਖਿਆ ਅਫ਼ਸਰ ਸਾਬਕਾ ਬਲਾਕ ਪ੍ਰਧਾਨ ਡੈਮੋਕ੍ਰੇਟਿਕ ਟੀਚਰਜ਼ ਫਰੰਟ ਨਕੋਦਰ ਰਾਹੀਂ ਭੇਜੀ। ਰਾਸ਼ਨ ਦੀ ਰਸਦ ਤੇ ਨਗਦ ਰਾਸ਼ੀ ਪਿਰਥੀਪਾਲ ਸਿੰਘ ਮਾੜੀਮੇਘਾ, ਕਮੇਟੀ ਦੇ ਟਰੱਸਟੀ ਰਣਜੀਤ ਸਿੰਘ ਔਲਖ ਤੇ ਸੁਰਿੰਦਰ ਕੁਮਾਰੀ ਕੋਛੜ ਅਤੇ ਕਸ਼ਮੀਰ ਸਿੰਘ ਘੁੱਗਸ਼ੋਰ, ਜੱਸੀ ਤੇ ਪਰਮਜੀਤ ਸਿੰਘ ਕਲਸੀ ਨੇ ਰਸੀਵ ਕੀਤੀ। ਕਮੇਟੀ ਰਸਦ ਤੇ ਨਗਦ ਰਾਸ਼ੀ ਦੇਣ ਵਾਲਿਆਂ ਦੀ ਧੰਨਵਾਦੀ ਹੈ।