ਮਾਨਸਾ (ਆਤਮਾ ਸਿੰਘ ਪਮਾਰ)
ਸਥਾਨਕ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਸੀ ਪੀ ਆਈ ਜ਼ਿਲ੍ਹਾ ਕੌਂਸਲ ਮਾਨਸਾ ਦੀ ਜਨਰਲ ਬਾਡੀ ਮੀਟਿੰਗ ਵੇਦ ਪ੍ਰਕਾਸ਼ ਬੁਢਲਾਡਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਸੀ ਪੀ ਆਈ ਦੀ ਆਗਾਮੀ 100ਵੀਂ ਵਰੇ੍ਹਗੰਢ ਮਨਾਉਣ ਸੰਬੰਧੀ ਵਿਚਾਰ-ਚਰਚਾ ਕੀਤੀ ਗਈ ਤੇ ਫੈਸਲਾ ਕੀਤਾ ਗਿਆ ਕਿ ਪਾਰਟੀ ਦੀ 100 ਵੀਂ ਵਰ੍ਹੇਗੰਢ 30 ਦਸੰਬਰ ਨੂੰ ਮਾਨਸਾ ਦੀ ਪੁਰਾਣੀ ਅਨਾਜ ਮੰਡੀ ਵਿਖੇ ਪ੍ਰਭਾਵਸ਼ਾਲੀ ਰੈਲੀ ਕਰਕੇ ਮਨਾਈ ਜਾਵੇਗੀ।
ਮੀਟਿੰਗ ਨੂੰ ਸੰਬੋਧਨ ਕਰਦਿਆ ਸੀ ਪੀ ਆਈ ਦੇ ਕੌਮੀ ਕੌਂਸਲ ਮੈਬਰ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਇਹ ਕਮਿਊਨਿਸਟਾ ਲਈ ਮਾਣ ਵਾਲੀ ਗੱਲ ਹੈ ਕਿ ਪਾਰਟੀ ਦੀ ਉਮਰ 100 ਸਾਲ ਹੋ ਚੁੱਕੀ ਹੈ ਤੇ ਆਪਣੇ 100 ਸਾਲ ਦੇ ਸ਼ਾਨਾਮੱਤੇ ਇਤਿਹਾਸ ’ਚ ਪਾਰਟੀ ਨੇ ਲੋਕਾਂ ਲਈ ਅਨੇਕਾਂ ਇਤਿਹਾਸਕ ਘੋਲ ਲੜੇ ਤੇ ਜ਼ਿਕਰਯੋਗ ਪ੍ਰਾਪਤੀਆਂ ਕੀਤੀਆਂ। ਉਨ੍ਹਾ ਕਿਹਾ ਕਿ ਪਾਰਟੀ ਦੀ 100ਵੀਂ ਵਰ੍ਹੇਗੰਢ 26 ਦਸੰਬਰ 2024 ਤੋਂ 26 ਦਸੰਬਰ 2025 ਤੱਕ ਲਗਾਤਾਰ ਰੈਲੀਆਂ, ਵਿਚਾਰ-ਗੋਸ਼ਟੀਆਂ, ਸੈਮੀਨਾਰ ਤੇ ਸਮਾਗਮ ਕਰਕੇ ਪੂਰਾ ਸਾਲ ਮਨਾਈ ਜਾਂਦੀ ਰਹੇਗੀ।ਅਰਸ਼ੀ ਨੇ ਕਿਹਾ ਕਿ ਝੋਨੇ ਦੀ ਲਿਫਟਿੰਗ ਵਿੱਚ ਹੋ ਰਹੀ ਦੇਰ ਲਈ ਕੇਂਦਰ ਦੀ ਮੋਦੀ ਹਕੂਮਤ ਦੀ ਸਾਜ਼ਿਸ਼ ਤੇ ਪੰਜਾਬ ਦੀ ਮਾਨ ਸਰਕਾਰ ਦੀ ਨਾਲਾਇਕੀ ਦਾ ਸਿੱਟਾ ਹੈ, ਜਿਸ ਦਾ ਖਮਿਆਜ਼ਾ ਪੰਜਾਬ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਭੁਗਤਣਾ ਪੈ ਰਿਹਾ ਹੈ। ਡੀ ਏ ਪੀ ਦੀ ਕਾਲਾਬਾਜ਼ਾਰੀ ਕਾਰਨ ਕਣਕ ਦੀ ਬਿਜਾਈ ਵੀ ਪੂਰੀ ਤਰ੍ਹਾਂ ਪਛੜ ਰਹੀ ਹੈ। ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ �ਿਸ਼ਨ ਚੌਹਾਨ ਤੇ ਸੀਨੀਅਰ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ 30 ਦਸੰਬਰ ਦੀ ਰੈਲੀ ਲਾਮਿਸਾਲ ਤੇ ਇਤਿਹਾਸਕ ਹੋਵੇਗੀ। ਰੈਲੀ ’ਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸ਼ਮੂਲੀਅਤ ਕਰਨਗੇ। ਉਨ੍ਹਾ ਸੀ ਪੀ ਆਈ ਵਰਕਰਾਂ ਨੂੰ ਸੱਦਾ ਦਿੱਤਾ ਕਿ ਰੈਲੀ ਦੀ ਤਿਆਰੀ ’ਚ ਰਾਤ-ਦਿਨ ਇੱਕ ਕਰਕੇ ਹੁਣ ਤੋਂ ਹੀ ਜੁੱਟ ਜਾਣ। ਇਸ ਮੌਕੇ ਪੰਚਾਇਤੀ ਚੋਣਾਂ ਵਿੱਚ ਜਿੱਤੇ ਪਾਰਟੀ ਵਰਕਰਾਂ ਦਾ ਵੀ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਸੀਤਾਰਾਮ ਗੋਬਿੰਦਪੁਰਾ, ਰੂਪ ਸਿੰਘ ਢਿੱਲੋਂ, ਸਾਧੂ ਸਿੰਘ ਰਾਮਾਨੰਦੀ, ਰਤਨ ਭੋਲਾ, ਜੁਗਰਾਜ ਹੀਰਕੇ, ਮਨਜੀਤ ਕੌਰ ਗਾਮੀਵਾਲਾ, ਰਾਵਿੰਦਰ ਕੌਰ ਮਾਨਸਾ, ਮੰਗਤ ਰਾਏ ਭੀਖੀ, ਗੁਰਦਿਆਲ ਦਲੇਲ ਸਿੰਘ ਵਾਲਾ, ਪੂਰਨ ਸਿੰਘ ਸਰਦੂਲਗੜ੍ਹ, ਗੁਰਪਿਆਰ ਸਿੰਘ ਫੱਤਾ, ਕਰਨੈਲ ਦਾਤੇਵਾਸ, ਹਰਕੇਸ਼ ਮੰਡੇਰ, ਮਲਕੀਤ ਸਿੰਘ ਬਖਸ਼ੀਵਾਲਾ, ਰਾਜ ਸਿੰਘ ਧਿੰਗੜ, ਬੰਬੂ ਸਿੰਘ, ਕਪੂਰ ਸਿੰਘ ਲੱਲੂਆਣਾ, ਬਲਵਿੰਦਰ ਸਿੰਘ ਕੋਟ ਧਰਮੂ, ਦੇਸ ਰਾਜ ਕੋਟ ਧਰਮੂ, ਸੁਖਦੇਵ ਸਿੰਘ ਮਾਨਸਾ, ਹਰੀ ਸਿੰਘ ਅੱਕਾਂਵਾਲੀ, ਨਛੱਤਰ ਸਿੰਘ ਰਿਉਂਦ, ਚਿਮਨ ਲਾਲ ਕਾਕਾ, ਬੂਟਾ ਸਿੰਘ ਬਰਨਾਲਾ ਤੇ ਰਘੂ ਸਿੰਗਲਾ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ।