ਵਡੋਦਰਾ : ਪੰਜਾਬ ਪੁਲਸ ਨੇ ਗੁਜਰਾਤ ਦੇ ਵਡੋਦਰਾ ਜ਼ਿਲ੍ਹੇ ਤੋਂ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਦੇ ਨਾਂਅ ‘ਤੇ ਡਾਕਟਰਾਂ ਅਤੇ ਉਦਯੋਗਪਤੀਆਂ ਤੋਂ ਕਥਿਤ ਤੌਰ ‘ਤੇ ਫਿਰੌਤੀ ਮੰਗਣ ਵਾਲੇ ਇੱਕ ਵਿਅਕਤੀ ਨੂੰ ਗਿ੍ਫਤਾਰ ਕੀਤਾ ਹੈ | ਬੁੱਧਵਾਰ ਰਾਤ ਨੂੰ ਗਿ੍ਫਤਾਰ ਕੀਤਾ ਗਿਆ ਮੁਲਜ਼ਮ ਬਿਹਾਰ ਦਾ ਵਸਨੀਕ ਹੈ ਅਤੇ ਉਹ ਪਿਛਲੇ 15 ਦਿਨਾਂ ਤੋਂ ਵਡੋਦਰਾ ਸ਼ਹਿਰ ਦੇ ਚੰਨੀ ਇਲਾਕੇ ਵਿਚ ਰਹਿ ਰਿਹਾ ਸੀ | ਪੁਲਸ ਅਨੁਸਾਰ ਮੁਲਜ਼ਮ ਸ਼ਰੀਫ ਉਰਫ ਮਜ਼ਹਰ ਆਲਮ ਸ਼ੇਖ ਨੇ ਅੰਮਿ੍ਤਸਰ ਦੇ ਇੱਕ ਡਾਕਟਰ ਨੂੰ ਫੋਨ ਕਰਕੇ 5 ਲੱਖ ਰੁਪਏ ਫਿਰੌਤੀ ਦੀ ਮੰਗ ਕੀਤੀ ਸੀ | ਉਸ ਨੇ ਆਪਣੇ ਆਪ ਨੂੰ ਵਿੱਕੀ ਬਰਾੜ, ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਗੈਂਗ ਦਾ ਮੈਂਬਰ ਦੱਸਿਆ ਸੀ |
ਫਿਰੌਤੀ ਦੀ ਰਕਮ ਉਸ ਦੇ ਖਾਤੇ ਵਿਚ ਟਰਾਂਸਫਰ ਨਾ ਹੋਣ ‘ਤੇ ਉਸ ਨੇ ਡਾਕਟਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ | ਪਾਬੰਦੀਸ਼ੁਦਾ ਐਪ ‘ਤੇ ਵਿਦੇਸ਼ੀ ਸਿਮ ਦੀ ਵਰਤੋਂ ਕਰਕੇ ਉਹ ਡਾਕਟਰਾਂ ਅਤੇ ਉਦਯੋਗਪਤੀਆਂ ਨੂੰ ਫੋਨ ਕਰਦਾ ਸੀ |