ਕੁੱਲੂ ਜ਼ਿਲ੍ਹੇ ‘ਚ ਬੱਦਲ ਫਟਣ ਨਾਲ ਦੁਕਾਨਾਂ ਰੁੜ੍ਹੀਆਂ

0
318

ਸ਼ਿਮਲਾ : ਕੁੱਲੂ ਜ਼ਿਲ੍ਹੇ ਵਿਚ ਵੀਰਵਾਰ ਬੱਦਲ ਫਟਣ ਤੋਂ ਬਾਅਦ ਪਏ ਤੇਜ਼ ਮੀਂਹ ਵਿਚ ਦਸ ਦੁਕਾਨਾਂ ਅਤੇ ਤਿੰਨ ਵਾਹਨ ਰੁੜ੍ਹ ਗਏ | ਅਨੀ ਸਬ-ਡਵੀਜ਼ਨ ਦੇ ਚੋਵਾਈ ਇਲਾਕੇ ਦੇ ਖਾਦੇੜ ਪਿੰਡ ਵਿਚ ਇਕ ਮਕਾਨ ਡਿੱਗਣ ਕਾਰਨ ਇਕ ਬਿਰਧ ਔਰਤ ਤੇ ਮੁਟਿਆਰ ਦੀ ਮੌਤ ਹੋ ਗਈ | ਕੁੱਲੂ ਅਤੇ ਮੰਡੀ ਪ੍ਰਸ਼ਾਸਨ ਨੇ ਲੋਕਾਂ ਨੂੰ ਨਦੀ, ਨਾਲਿਆਂ ਕਿਨਾਰੇ ਨਾ ਜਾਣ ਦੀ ਸਲਾਹ ਦਿੱਤੀ ਹੈ | ਸੂਬਾਈ ਆਫਤ ਪ੍ਰਬੰਧਨ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੇਵਤੀ ਵਿਚ ਖੜ੍ਹੀ ਇਕ ਪੁਰਾਣੀ ਬੱਸ ਅਤੇ ਪੰਚਾਇਤੀ ਇਮਾਰਤ ਦੇ ਰੁੜ੍ਹਨ ਦਾ ਵੀ ਖਤਰਾ ਹੈ | ਹਾਲਾਤ ਦਾ ਜਾਇਜ਼ਾ ਲੈਣ ਲਈ ਮਾਲੀਆ ਵਿਭਾਗ ਦੇ ਅਧਿਕਾਰੀ ਘਟਨਾ ਸਥਾਨ ‘ਤੇ ਪੁੱਜ ਗਏ ਹਨ | ਇਸੇ ਦੌਰਾਨ ਮੰਡੀ ਜ਼ਿਲ੍ਹੇ ਵਿਚ ਢਿੱਗਾਂ ਡਿੱਗਣ ਕਾਰਨ ਕੌਮੀ ਸ਼ਾਹਰਾਹ ਬੰਦ ਕਰ ਦਿੱਤਾ ਗਿਆ ਹੈ ਤੇ ਆਵਾਜਾਈ ਰੋਕ ਦਿੱਤੀ ਗਈ ਹੈ |

LEAVE A REPLY

Please enter your comment!
Please enter your name here