ਜਲੰਧਰ ਗੋਲੀ ਕਾਂਡ ਦਾ ਮੁੱਖ ਮੁਲਜ਼ਮ ਢਿੱਲੂ ਗਿ੍ਰਫਤਾਰ

0
148

ਜਲੰਧਰ (ਸ਼ੈਲੀ ਐਲਬਰਟ)
ਕਮਿਸ਼ਨਰੇਟ ਪੁਲਸ ਨੇ ਖਿੰਗਰਾ ਗੇਟ ਗੋਲੀ ਕਾਂਡ ਦੇ ਮੁੱਖ ਮੁਲਜ਼ਮ ਨੂੰ ਘਟਨਾ ਦੇ 12 ਘੰਟਿਆਂ ਦੇ ਅੰਦਰ ਗਿ੍ਰਫਤਾਰ ਕਰ ਲਿਆ ਹੈ। ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਝਗੜੇ ਕਾਰਨ ਸਨਿੱਚਰਵਾਰ ਰਾਤ 8.15 ਵਜੇ ਰਿਸ਼ਭ ਬਾਦਸ਼ਾਹ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ, ਜਦਕਿ ਈਸ਼ੂ ਕੁਮਾਰ ਗੰਭੀਰ ਜ਼ਖਮੀ ਹੋ ਗਿਆ ਸੀ। ਥਾਣਾ ਡਵੀਜ਼ਨ ਤਿੰਨ ਨੇ ਕੇਸ ਦਰਜ ਕਰਕੇ ਮੁੱਖ ਮੁਲਜ਼ਮ ਸਾਹਿਲ ਕਪੂਰ ਉਰਫ ਮਨੂੰ ਕਪੂਰ ਢਿੱਲੂ ਨੂੰ ਦੇਸੀ ਪਿਸਤੌਲ ਅਤੇ ਦੋ ਖਾਲੀ ਖੋਲਾਂ ਸਮੇਤ ਗਿ੍ਰਫਤਾਰ ਕਰ ਲਿਆ। ਉਸ ਖਿਲਾਫ ਪਹਿਲਾਂ ਵੀ ਪੰਜ ਕੇਸ ਦਰਜ ਹਨ।