ਸ਼ਾਹਬਾਦ (ਕੁਰੂਕਸ਼ੇਤਰ) : ਸੋਨੀਪਤ ਦੇ ਪਿੰਡ ਰਹਿਮਾਣਾ ’ਚ ਦੀਵਾਲੀ ਮਨਾ ਕੇ ਚੰਡੀਗੜ੍ਹ ਪਰਤ ਰਹੇ ਪਰਵਾਰ ਦੀ ਚੱਲਦੀ ਕਾਰ ਨੂੰ ਅੱਗ ਲੱਗਣ ਕਾਰਨ ਪਿਤਾ ਅਤੇ ਉਸ ਦੀਆਂ ਦੋ ਬੇਟੀਆਂ ਦੀ ਮੌਤ ਹੋ ਗਈ। ਇਹ ਹਾਦਸਾ ਸ਼ਨੀਵਾਰ ਰਾਤ 11 ਵਜੇ ਸਾਹਬਾਦ ਦੇ ਪਿੰਡ ਮੋਹੜੀ ਨੇੜੇ ਨਿਊ ਸੁਖਦੇਵ ਢਾਬੇ ਕੋਲ ਵਾਪਰਿਆ। ਅਰਟਿਗਾ ਕਾਰ ’ਚ ਅਚਾਨਕ ਅੱਗ ਲੱਗਣ ਕਾਰਨ ਕਾਰ ਨੂੰ ਤਾਲਾ ਲੱਗ ਗਿਆ ਅਤੇ ਕਾਰ ’ਚ ਸਵਾਰ ਇੱਕੋ ਪਰਵਾਰ ਦੇ 8 ਮੈਂਬਰ ਅੰਦਰ ਫਸ ਗਏ। ਡਰਾਈਵਰ ਨੇ ਕਿਸੇ ਤਰ੍ਹਾਂ ਕਾਰ ਦਾ ਲਾਕ ਖੋਲ੍ਹਿਆ। ਰਾਹਗੀਰਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਆਦੇਸ਼ ਮੈਡੀਕਲ ਕਾਲਜ ਤੇ ਹਸਪਤਾਲ ਭੇਜਿਆ ਗਿਆ, ਜਿੱਥੇ ਡਾਕਟਰਾਂ ਨੇ 37 ਸਾਲਾ ਸੰਦੀਪ ਕੁਮਾਰ, ਉਸ ਦੀ 6 ਸਾਲਾ ਬੇਟੀ ਪਰੀ ਅਤੇ 10 ਸਾਲਾ ਬੇਟੀ ਖੁਸ਼ੀ ਨੂੰ ਮਿ੍ਰਤਕ ਐਲਾਨ ਦਿੱਤਾ।
57 ਸਾਲਾ ਸੁਦੇਸ਼, 35 ਸਾਲਾ ਲਕਸ਼ਮੀ ਅਤੇ 32 ਸਾਲਾ ਆਰਤੀ ਨੂੰ ਗੰਭੀਰ ਹਾਲਤ ’ਚ ਪੀ ਜੀ ਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਕਾਰ ਚਾਲਕ 35 ਸਾਲਾ ਸੁਸ਼ੀਲ ਕੁਮਾਰ ਅਤੇ ਉਸ ਦਾ 10 ਸਾਲਾ ਪੁੱਤਰ ਯਸ਼ ਸੁਰੱਖਿਅਤ ਰਹੇ।





