ਨਵੀਂ ਦਿੱਲੀ : ਭਾਰਤ ਨੇ 2036 ਦੀਆਂ ਉਲੰਪਿਕ ਅਤੇ ਪੈਰਾਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨ ਦੀ ਇੱਛਾ ਜ਼ਾਹਰ ਕਰਦਿਆਂ ਕੌਮਾਂਤਰੀ ਉਲੰਪਿਕ ਕਮੇਟੀ ਦੇ ‘ਭਵਿੱਖੀ ਮੇਜ਼ਬਾਨ ਕਮਿਸ਼ਨ’ ਨੂੰ ‘ਇਰਾਦਾ ਪੱਤਰ’ ਸੌਂਪਿਆ ਹੈ। ਜੇ ਭਾਰਤ ਨੂੰ ਖੇਡਾਂ ਦੀ ਮੇਜ਼ਬਾਨੀ ਮਿਲ ਜਾਂਦੀ ਹੈ ਤਾਂ ਇਹ ਯਾਦਗਾਰੀ ਮੌਕਾ ਬਹੁਤ ਜ਼ਿਆਦਾ ਫਾਇਦੇਮੰਦ ਹੋ ਸਕਦਾ ਹੈ, ਜਿਹੜਾ ਦੇਸ਼ ਲਈ ਆਰਥਕ ਵਿਕਾਸ, ਸਮਾਜਕ ਤਰੱਕੀ ਅਤੇ ਨੌਜਵਾਨ ਸ਼ਕਤੀਕਰਨ ਨੂੰ ਹੁਲਾਰਾ ਦੇ ਸਕਦਾ ਹੈ।
ਏਸ਼ੀਆਈ ਬੋਧੀ ਸਿਖਰ ਸੰਮੇਲਨ ਦਾ ਉਦਘਾਟਨ
ਨਵੀਂ ਦਿੱਲੀ : ਭਾਰਤ ਸਰਕਾਰ ਵੱਲੋਂ ਕਰਵਾਏ ਜਾ ਰਹੇ ਪਹਿਲੇ ਦੋ-ਰੋਜ਼ਾ ਏਸ਼ੀਆਈ ਬੋਧੀ ਸਿਖਰ ਸੰਮੇਲਨ ਦਾ ਆਗਾਜ਼ ਮੰਗਲਵਾਰ ਇੱਥੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕੀਤਾ। ਇਸ ਵਿਚ ਏਸ਼ੀਆ ਭਰ ਦੇ ਮੁਲਕਾਂ ਤੋਂ ਬੋਧੀ ਭਿਖਸ਼ੂ ਅਤੇ ਹੋਰ ਬੋਧੀ ਵਿਦਵਾਨ ਹਿੱਸਾ ਲੈ ਰਹੇ ਹਨ। ਇਹ ਸੰਮੇਲਨ ਕੇਂਦਰੀ ਸੱਭਿਆਚਾਰਕ ਮਾਮਲੇ ਮੰਤਰਾਲੇ ਵੱਲੋਂ ਕੌਮਾਂਤਰੀ ਬੋਧੀ ਕਨਫੈਡਰੇਸ਼ਨ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।


