ਧੁਰ ਦਰਗਾਹੋਂ ਆਉਣਗੀਆਂ ਵੋਟਾਂ!

0
131

ਵਾਸ਼ਿੰਗਟਨ : ਕੋਈ ਵੋਟ ਪਾਉਣ ਤੋਂ ਨਾ ਰਹਿ ਜਾਵੇ, ਇਸ ਕਰਕੇ ਅਮਰੀਕੀ ਪੁਲਾੜ ਜਥੇਬੰਦੀ ਨਾਸਾ ਨੇ ਪੁਲਾੜ ਵਿਚ ਗਏ ਯਾਤਰੀਆਂ ਦੀ ਵੋਟਿੰਗ ਦਾ ਪ੍ਰਬੰਧ ਕੀਤਾ ਹੈ। ਸੁਨੀਤਾ ਵਿਲੀਅਮਜ਼ ਤੇ ਬੁੱਚ ਵਿਲਮੋਰੇ ਸਣੇ ਚਾਰ ਅਮਰੀਕੀ ਪੁਲਾੜ ਵਿੱਚ ਹਨ। ਸੁਨੀਤਾ ਤੇ ਬੁੱਚ ਨੇ ਫਰਵਰੀ ’ਚ ਮੁੜਨਾ ਹੈ। ਉਨ੍ਹਾਂ ਦੀ ਵੋਟ ਪੁਲਾੜ ਸਟੇਸ਼ਨ ਤੋਂ 12 ਲੱਖ ਮੀਲ ਹੇਠਾਂ ਟੈਕਸਾਸ ਵਿੱਚ ਮਿਸ਼ਨ ਕੰਟਰੋਲ ਸੈਂਟਰ ’ਚ ਆਵੇਗੀ। ਵੋਟ ਕਿਸਨੂੰ ਪਾਈ ਹੈ, ਇਸਦਾ ਪਤਾ ਸਿਰਫ ਕਾਉਟੀ ਕਲਰਕ ਨੂੰ ਹੀ ਲੱਗੇਗਾ, ਜਿਸਨੇ ਵੋਟ ਅੱਗੇ ਪੇਟੀ ’ਚ ਪਾਉਣੀ ਹੈ।