ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਬੁੱਧਵਾਰ ਦੁਹਰਾਇਆ ਕਿ ਲਾਈਟ ਮੋਟਰ ਵਹੀਕਲ (ਐੱਲ ਐੱਮ ਵੀ) ਲਾਇਸੈਂਸ ਧਾਰਕਾਂ ਨੂੰ ਐੱਲ ਐੱਮ ਵੀ ਕਲਾਸ ਦੇ ਟਰਾਂਸਪੋਰਟ ਵਾਹਨ ਚਲਾਉਣ ਲਈ ਕਿਸੇ ਵੱਖਰੇ ਪੱਤਰ ਦੀ ਲੋੜ ਨਹੀਂ ਹੈ। ਚੀਫ ਜਸਟਿਸ ਦੀ ਅਗਵਾਈ ਵਾਲੀ ਪੰਜ ਜੱਜਾਂ ਦੀ ਸੰਵਿਧਾਨਕ ਬੈਂਚ ਨੇ ਕਿਹਾ ਕਿ ਐੱਲ ਐੱਮ ਵੀ ਲਾਇਸੈਂਸ ਰੱਖਣ ਵਾਲਾ ਵਿਅਕਤੀ ਵੀ ਟਰਾਂਸਪੋਰਟ ਵਾਹਨ ਚਲਾ ਸਕਦਾ ਹੈ, ਜੇ ਵਾਹਨ ਦਾ ਕੁੱਲ ਵਜ਼ਨ 7,500 ਕਿੱਲੋ ਤੋਂ ਘੱਟ ਹੈ।
ਬੈਂਚ ਨੇ ਕਿਹਾ ਕਿ ਬੀਮਾ ਕੰਪਨੀਆਂ ਆਪਣੀਆਂ ਪਟੀਸ਼ਨਾਂ ’ਚ ਇਹ ਦਰਸਾਉਣ ਲਈ ਕੋਈ ਠੋਸ ਡਾਟਾ ਨਹੀਂ ਪੇਸ਼ ਕਰ ਸਕੀਆਂ ਕਿ ਟਰਾਂਸਪੋਰਟ ਵਾਹਨ ਚਲਾਉਣ ਵਾਲੇ ਐੱਲ ਐੱਮ ਵੀ ਲਾਇਸੈਂਸ ਧਾਰਕ ਭਾਰਤ ’ਚ ਸੜਕ ਹਾਦਸੇ ਵੱਧ ਕਰਦੇ ਹਨ।