ਬੇਂਗਲੁਰੂ : ਕਰਨਾਟਕ ਦੇ ਗ੍ਰਹਿ ਮੰਤਰੀ ਜੀ ਪਰਮੇਸ਼ਵਰ ਨੇ ਮੰਗਲਵਾਰ ਦੱਸਿਆ ਕਿ ਐਂਟੀ-ਨਕਸਲ ਫੋਰਸ ਨੇ ਸੋਮਵਾਰ ਉਡੁਪੀ ਜ਼ਿਲ੍ਹੇ ਦੇ ਕੱਬੀਨਾਲੇ ਜੰਗਲੀ ਇਲਾਕੇ ’ਚ ਮੁਕਾਬਲੇ ’ਚ ਨਕਸਲੀ ਆਗੂ ਵਿਕਰਮ ਗੌੜਾ ਨੂੰ ਮਾਰ ਦਿੱਤਾ। 2021 ਵਿਚ ਕਰਨਾਟਕ ਦੇ 50 ਸਾਲਾ ਨਕਸਲੀ ਆਗੂ ਬੀ ਜੀ �ਿਸ਼ਨਾਮੂਰਤੀ ਉਰਫ ਗੰਗਾਧਰ ਨੂੰ ਕੇਰਲਾ ਪੁਲਸ ਵੱਲੋਂ ਫੜ ਲੈਣ ਤੋਂ ਬਾਅਦ ਵਿਕਰਮ ਹੀ ਕਰਨਾਟਕ ਦਾ ਵੱਡਾ ਨਕਸਲੀ ਆਗੂ ਸੀ। �ਿਸ਼ਨਾਮੂਰਤੀ ਪਾਬੰਦੀਸ਼ੁਦਾ ਸੀ ਪੀ ਆਈ (ਮਾਓਵਾਦੀ) ਦਾ ਕੇਂਦਰੀ ਕਮੇਟੀ ਮੈਂਬਰ ਸੀ। ਵਿਕਰਮ ਉਡੁਪੀ ਜ਼ਿਲ੍ਹੇ ਦੇ ਹੇਬੜੀ ਇਲਾਕੇ ਦਾ ਸੀ। ਪੁਲਸ ਰਿਪੋਰਟ ਮੁਤਾਬਕ 44 ਸਾਲਾ ਵਿਕਰਮ ਕਰਨਾਟਕ ਵਿੱਚ ਬਚੇ ਅੱਠ ਅੰਡਰਗਰਾਊਂਡ ਨਕਸਲੀਆਂ ਦੇ ਗਰੁੱਪ ’ਚ ਸ਼ਾਮਲ ਸੀ। ਹੁਣ ਸੱਤ ਰਹਿ ਗਏ ਹਨ, ਜਿਨ੍ਹਾਂ ਵਿੱਚ ਚਾਰ ਮਹਿਲਾਵਾਂ ਹਨ। ਪੁਲਸ ਮੁਤਾਬਕ ਵਿਕਰਮ ਆਪਣੀ ਟੀਮ ਨਾਲ ਕੱਬੀਨਾਲੇ ਪਿੰਡ ਵਿੱਚ ਰਾਸ਼ਨ ਲੈਣ ਆਇਆ ਸੀ। ਕਰਨਾਟਕ ਸਰਕਾਰ ਨੇ ਉਸ ਦੇ ਸਿਰ ਦਾ ਤਿੰਨ ਲੱਖ ਤੇ ਕੇਰਲਾ ਸਰਕਾਰ ਨੇ 50 ਹਜ਼ਾਰ ਇਨਾਮ ਰੱਖਿਆ ਹੋਇਆ ਸੀ। ਗ੍ਰਹਿ ਮੰਤਰੀ ਪਰਮੇੇਸ਼ਵਰ ਨੇ ਦੱਸਿਆ ਕਿ ਸੂਬੇ ’ਚ ਪਿਛਲੇ ਦੋ ਦਹਾਕਿਆਂ ’ਚ ਮਾਰਿਆ ਜਾਣ ਵਾਲਾ ਵਿਕਰਮ ਪਹਿਲਾ ਨਕਸਲੀ ਹੈ। ਇਸ ਤੋਂ ਪਹਿਲਾਂ ਉੁਡੁਪੀ ਜ਼ਿਲ੍ਹੇ ਵਿੱਚ ਇਡੂ ਨੇੜੇ ਮੁਕਾਬਲੇ ਵਿੱਚ ਦੋ ਮਹਿਲਾ ਨਕਸਲੀ ਸੁਮੰਤੀ (24) ਤੇ ਊਸ਼ਾ (23) ਮਾਰੀਆਂ ਗਈਆਂ ਸਨ। ਸੂਤਰਾਂ ਮੁਤਾਬਕ ਵਿਕਰਮ ਚਾਰ ਜਮਾਤਾਂ ਹੀ ਪੜ੍ਹਿਆ ਸੀ ਤੇ ਕਬਾਇਲੀ ਲੋਕਾਂ ਦੇ ਹੱਕਾਂ ਲਈ ਲੜਦਾ ਸੀ। ਵਿਕਰਮ ਗੌੜਾ ਦੀ ਸਾਬਕਾ ਪਤਨੀ ਸਾਵਿਤਰੀ (35) ਨੂੰ ਕੇਰਲਾ ਪੁਲਸ ਨੇ 2021 ਵਿੱਚ ਬੀ ਜੀ �ਿਸ਼ਨਾਮੂਰਤੀ ਦੇ ਨਾਲ ਗਿ੍ਰਫਤਾਰ ਕਰ ਲਿਆ ਸੀ। ਸਾਵਿਤਰੀ ਉਰਫ ਰਜੀਤਾ ਉਰਫ ਊਸ਼ਾ ਕਾਬੀਨੀ ਦਾਲਮ ਕਮਾਂਡਰ ਅਤੇ ਏਰੀਆ ਕਮੇਟੀ ਮੈਂਬਰ ਹੁੰਦੀ ਸੀ।