ਨਿੱਕੀ ਸ਼ਰਮਾ ਬੀ ਸੀ ਦੀ ਡਿਪਟੀ ਪ੍ਰੀਮੀਅਰ ਬਣੀ

0
131

ਵੈਨਕੂਵਰ : ਬਿ੍ਰਟਿਸ਼ ਕੋਲੰਬੀਆ ਦੀਆਂ ਵਿਧਾਨ ਸਭਾ ਚੋਣਾਂ ਜਿੱਤ ਕੇ ਫਿਰ ਤੋਂ ਸੱਤਾ ’ਚ ਆਈ ਨਿਊ ਡੈਮੋਕਰੈਟਿਕ ਪਾਰਟੀ ਦੇ ਆਗੂ ਡੇਵਿਡ ਈਬੀ ਨੇ ਆਪਣੇ ਮੰਤਰੀ ਮੰਡਲ ਦਾ ਐਲਾਨ ਕਰਦੇ ਹੋਏ, ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਵੀ ਕਰ ਦਿੱਤੀ ਹੈ। ਨਿੱਕੀ ਸ਼ਰਮਾ ਨੂੰ ਉਪ ਮੁੱਖ ਮੰਤਰੀ ਅਤੇ ਅਟਾਰਨੀ ਜਨਰਲ ਬਣਾਇਆ ਗਿਆ ਹੈ। ਸੱਤਵੀਂ ਵਾਰ ਜੇਤੂ ਰਹੇ ਜਗਰੂਪ ਬਰਾੜ ਨੂੰ ਪਹਿਲੀ ਵਾਰ ਮੰਤਰੀ ਬਣਾ ਕੇ ਖਾਣਾਂ ਅਤੇ ਖਣਿਜ ਦੇ ਵਿਭਾਗ ਸੌਂਪੇ ਗਏ ਹਨ। ਰਵੀ ਪਰਮਾਰ ਜੰਗਲਾਤ ਮੰਤਰੀ ਹੋਣਗੇ। ਰਵੀ ਕਾਹਲੋਂ ਨੂੰ ਪਹਿਲੇ ਵਿਭਾਗ ਹਾਊਸਿੰਗ ਦੇ ਨਾਲ ਹੁਣ ਮਿਊਂਸਿਪਲ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ। ਕੁੱਲ 24 ਮੰਤਰੀਆਂ ਅਤੇ 4 ਰਾਜ ਮੰਤਰੀਆਂ ਦੇ ਨਾਲ-ਨਾਲ ਕੁਝ ਪਾਰਲੀਮਾਨੀ ਸੈਕਟਰੀ ਬਣਾਏ ਗਏ ਹਨ, ਜਿਨ੍ਹਾਂ ਵਿਚ ਜੈਸੀ ਸੁੰਨੜ, ਹਰਵਿੰਦਰ ਸੰਧੂ, ਆਮਨਾ ਸ਼ਾਹ, ਸੁਨੀਤਾ ਧੀਰ ਦੇ ਨਾਂਅ ਸ਼ਾਮਲ ਹਨ। ਨਿੱਕੀ ਸ਼ਰਮਾ ਨੂੰ ਉਸ ਦੀ ਕਾਬਲੀਅਤ ਦੇ ਲਿਹਾਜ਼ ਨਾਲ ਡਿਪਟੀ ਪ੍ਰੀਮੀਅਰ ਬਣਾਇਆ ਗਿਆ ਹੈ, ਜੋ ਕਿਸੇ ਕਾਰਨ ਪ੍ਰੀਮੀਅਰ ਦੀ ਗੈਰਮੌਜੂਦਗੀ ’ਚ ਉਸ ਕੁਰਸੀ ’ਤੇ ਬੈਠ ਸਕੇਗੀ।