16.8 C
Jalandhar
Wednesday, November 20, 2024
spot_img

ਜੋਸ਼ ਮੱਠਾ ਪੈਣ ’ਤੇ ਅਨਿਲ ਜੋਸ਼ੀ ਨੇ ਅਕਾਲੀ ਦਲ ਨੂੰ ਫਤਿਹ ਬੁਲਾਈ

ਅੰਮਿ੍ਰਤਸਰ : ਸ਼੍ਰੋਮਣੀ ਅਕਾਲੀ ਦਲ ਨੂੰ 24 ਘੰਟਿਆਂ ਦੇ ਅੰਦਰ ਦੂਜਾ ਵੱਡਾ ਝਟਕਾ ਲੱਗਿਆ, ਜਦੋਂ ਅਨਿਲ ਜੋਸ਼ੀ ਨੇ ਬੁੱਧਵਾਰ ਸਵੇਰੇ ਪਾਰਟੀ ਦੇ ਸਾਰੇ ਅਹੁਦਿਆਂ ਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਜੋਸ਼ੀ ਨੇ ਆਪਣੇ ਅਸਤੀਫੇ ’ਚ ਆਪਣੇ ਆਪ ਨੂੰ ਪਾਰਟੀ ’ਚ ‘ਗਲਤ’ ਹੋਣ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾ ਕਿਹਾ ਕਿ ਉਹ ਪੰਜਾਬ ਦੇ ਲੋਕਾਂ, ਕਿਸਾਨਾਂ ਅਤੇ ਉਨ੍ਹਾਂ ਦੇ ਹੱਕਾਂ ਲਈ ਖੜ੍ਹੇ ਹੋਣ ਕਾਰਨ ਭਾਜਪਾ ਨੂੰ ਛੱਡ ਕੇ ਸ਼ੋ੍ਰਮਣੀ ਅਕਾਲੀ ਦਲ ’ਚ ਸ਼ਾਮਲ ਹੋਏ ਹਨ, ਪਰ ਇਸ ’ਚ ਸ਼ਾਮਲ ਹੋਣ ਤੋਂ ਬਾਅਦ, ਖਾਸ ਕਰਕੇ ਬਾਦਲ ਸਾਹਿਬ ਦੇ ਜਾਣ ਤੋਂ ਬਾਅਦ ਉਨ੍ਹਾ ਨੂੰ ਅਹਿਸਾਸ ਹੋਇਆ ਕਿ ਇਹ ਇੱਕ ਝੂਠੀ ਧਾਰਨਾ ਸੀ। ਮੌਜੂਦਾ ਹਾਲਾਤ ਨੇ ਪਾਰਟੀ ਅੰਦਰ ਅਜਿਹੀ ਨਿਰਾਸ਼ਾਜਨਕ ਸਥਿਤੀ ਪੈਦਾ ਕਰ ਦਿੱਤੀ ਕਿ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ। ਉਨ੍ਹਾ ਕਿਹਾ ਕਿ ਇਉਂ ਜਾਪਦਾ ਕਿ ਜਿਵੇਂ ਸ਼ੋ੍ਰਮਣੀ ਅਕਾਲੀ ਦਲ ਨੂੰ ਪੰਥਕ ਮਾਪਦੰਡਾਂ ’ਤੇ ਆਪਣੀ ਸਥਿਤੀ ਨੂੰ ਮੁੜ ਸੁਰਜੀਤ ਕਰਨ ਦਾ ਇੱਕੋ-ਇੱਕ ਏਜੰਡਾ ਮਿਲਿਆ ਹੈ ਅਤੇ ਉਹ ਸਿਰਫ ਪੰਥਕ ਰਾਜਨੀਤੀ ਵਿਚ ਹੀ ਉਲਝ ਗਿਆ ਹੈ। ਜੋਸ਼ੀ ਨੇ ਕਿਹਾਪਾਰਟੀ ’ਚ ਮੇਰੇ ਲਈ ਕੋਈ ਥਾਂ ਨਹੀਂ ਹੈ। ਮੇਰਾ ਮਨੋਰਥ ਲੋਕਾਂ ਦੀ ਸਰਬਪੱਖੀ ਭਲਾਈ ਅਤੇ ਵਿਕਾਸ ਸੀ। ਆਤਮ ਨਿਰੀਖਣ ਤੋਂ ਬਾਅਦ ਮੈਂ ਇਸ ਸਿੱਟੇ ’ਤੇ ਪਹੁੰਚਿਆ ਕਿ ਮੇਰੇ ਲਈ ਪਾਰਟੀ ਵਿਚ ਬਣੇ ਰਹਿਣਾ ਅਸੰਭਵ ਹੈ।
ਅਨਿਲ ਜੋਸ਼ੀ ਅਕਾਲੀ-ਭਾਜਪਾ ਸਰਕਾਰ (2012-2017) ਦੌਰਾਨ ਸਥਾਨਕ ਸਰਕਾਰਾਂ ਦੇ ਮੰਤਰੀ ਰਹੇ। ਉਨ੍ਹਾ ਆਪਣੀ ਹੀ ਪਾਰਟੀ ਭਾਜਪਾ ਦੇ ਖਿਲਾਫ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਬਗਾਵਤ ਕੀਤੀ ਸੀ, ਜਿਸ ਕਾਰਨ ਉਨ੍ਹਾ ਨੂੰ ਛੇ ਸਾਲਾਂ ਲਈ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਸੀ। 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਸਨ। ਜੋਸ਼ੀ ਤੋਂ ਇੱਕ ਦਿਨ ਪਹਿਲਾਂ ਤਰਨ ਤਾਰਨ ਤੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਪਾਰਟੀ ਛੱਡ ਦਿੱਤੀ ਸੀ।

Related Articles

Latest Articles