ਗੈਟਵਿਕ ਏਅਰਪੋਰਟ ਦਾ ਟਰਮੀਨਲ ਖਾਲੀ ਕਰਵਾਇਆ

0
112

ਲੰਡਨ : ਵਿਸਫੋਟਕ ਸਮੱਗਰੀ ਦਾ ਸ਼ੱਕ ਪੈਣ ’ਤੇ ਸ਼ੁੱਕਰਵਾਰ ਗੈਟਵਿਕ ਏਅਰਪੋਰਟ ਦੇ ਦੱਖਣੀ ਟਰਮੀਨਲ ਦੇ ਇੱਕ ਵੱਡੇ ਹਿੱਸੇ ਨੂੰ ਖਾਲੀ ਕਰਵਾ ਲਿਆ ਗਿਆ। ਪੁਲਸ ਨੇ ਦੱਸਿਆ ਕਿ ਇੱਕ ਲਗੇਜ ਵਿੱਚੋਂ ਸ਼ੱਕੀ ਚੀਜ਼ ਮਿਲੀ ਹੈ। ਲੰਡਨ ਵਿੱਚ ਅਮਰੀਕੀ ਦੂਤਘਰ ਦੇ ਬਾਹਰ ਸ਼ੱਕੀ ਪੈਕਟ ਮਿਲਣ ਤੋਂ ਬਾਅਦ ਪੁਲਸ ਕਾਫੀ ਅਲਰਟ ਹੈ। ਪੁਲਸ ਨੇ ਸ਼ੱਕੀ ਚੀਜ਼ ਨੂੰ ਖਤਮ ਕਰਨ ਲਈ ਕੰਟਰੋਲਡ ਧਮਾਕਾ ਕੀਤਾ। ਧਮਾਕੇ ਕਾਰਨ ਸਨਸਨੀ ਫੈਲ ਗਈ ਸੀ, ਪਰ ਪੁਲਸ ਨੇ ਸਪੱਸ਼ਟ ਕੀਤਾ ਕਿ ਧਮਾਕਾ ਉਸ ਨੇ ਹੀ ਕੀਤਾ ਸੀ।