ਪਰਥ : ਕਪਤਾਨ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਦੀ ਤੂਫਾਨੀ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਇੱਥੇ ਪਹਿਲੇ ਕਿ੍ਰਕਟ ਟੈਸਟ ਮੈਚ ਦੇ ਚੌਥੇ ਦਿਨ ਸੋਮਵਾਰ ਆਸਟਰੇਲੀਆ ਨੂੰ 295 ਦੌੜਾਂ ਨਾਲ ਹਰਾ ਕੇ ਇਸ ਮੁਲਕ ’ਚ ਆਪਣੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਹੈ। ਜਿੱਤ ਲਈ 534 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਆਸਟਰੇਲੀਆ ਦੀ ਟੀਮ ਭਾਰਤ ਦੇ ਕਾਰਜਕਾਰੀ ਕਪਤਾਨ ਬੁਮਰਾਹ (42 ਦੌੜਾਂ ’ਤੇ ਤਿੰਨ ਵਿਕਟਾਂ) ਅਤੇ ਮੁਹੰਮਦ ਸਿਰਾਜ (51 ਦੌੜਾਂ ’ਤੇ ਤਿੰਨ ਵਿਕਟਾਂ) ਦੀ ਤਿੱਖੀ ਗੇਂਦਬਾਜ਼ੀ ਦੇ ਸਾਹਮਣੇ 58.4 ਓਵਰਾਂ ’ਚ 238 ਦੌੜਾਂ ’ਤੇ ਹੀ ਢਹਿ-ਢੇਰੀ ਹੋ ਗਈ।
ਮੋਦੀ ਵੱਲੋਂ ਕੁਝ ਸਾਂਸਦਾਂ ’ਤੇ ਸੰਸਦ ’ਚ ਗੁੰਡਾਗਰਦੀ ਦਾ ਦੋਸ਼
ਨਵੀਂ ਦਿੱਲੀ : ਸੋਮਵਾਰ ਸੰਸਦ ਦਾ ਸਰਦ ਰੁੱਤ ਅਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰ ’ਤੇ ਹੱਲਾ ਬੋਲਦਿਆਂ ਕਿਹਾ ਕਿ ਵੋਟਰਾਂ ਵੱਲੋਂ 80 ਤੋਂ 90 ਵਾਰ ਨਕਾਰੇ ਗਏ ਲੋਕ ਸੰਸਦ ਨੂੰ ਠੱਪ ਕਰ ਰਹੇ ਹਨ। ਇਹ ਮੁੱਠੀ-ਭਰ ਲੋਕ ਗੁੰਡਾਗਰਦੀ ਰਾਹੀਂ ਸੰਸਦ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦਾ ਆਪਣਾ ਤਾਂ ਉਦੇਸ਼ ਸੰਸਦ ਨੂੰ ਰੋਕਣ ਤੋਂ ਵੱਧ ਜ਼ਿਆਦਾ ਸਫਲ ਨਹੀਂ ਹੁੰਦਾ, ਪਰ ਲੋਕ ਉਨ੍ਹਾਂ ਦੇ ਵਿਹਾਰ ਉਤੇ ਨਜ਼ਰ ਰੱਖਦੇ ਹਨ ਅਤੇ ਸਮਾਂ ਆਉਣ ’ਤੇ ਉਨ੍ਹਾਂ ਨੂੰ ਸਜ਼ਾ ਵੀ ਦਿੰਦੇ ਹਨ।




