ਹੈਦਰਾਬਾਦ : ਅਭਿਨੇਤਾ ਅੱਲੂ ਅਰਜੁਨ ਦੀ ਫਿਲਮ ‘ਪੁਸ਼ਪਾ 2: ਦ ਰੂਲ’ ਦੇ ਪ੍ਰੀਮੀਅਰ ਸ਼ੋਅ ਦੌਰਾਨ ਇੱਥੇ ਥੀਏਟਰ ’ਚ ਭਗਦੜ ਅਤੇ ਧੱਕਾ-ਮੁੱਕੀ ਹੋਣ ਕਾਰਨ ਔਰਤ ਦੀ ਮੌਤ ਹੋ ਗਈ ਅਤੇ ਉਸ ਦੇ ਪੁੱਤਰ ਨੂੰ ਸਾਹ ਘੁਟਣ ਕਾਰਨ ਹਸਪਤਾਲ ’ਚ ਦਾਖਲ ਕਰਵਾਇਆ ਗਿਆ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਰਾਤ ਨੂੰ ਵਾਪਰੀ, ਜਦੋਂ ਵੱਡੀ ਗਿਣਤੀ ’ਚ ਪ੍ਰਸੰਸਕ ਅਭਿਨੇਤਾ ਦੀ ਇੱਕ ਝਲਕ ਪਾਉਣ ਲਈ ਸਿਨੇਮਾ ਹਾਲ ਦੇ ਬਾਹਰ ਇਕੱਠੇ ਹੋ ਗਏ। ਅਦਾਕਾਰ ਸਮੇਤ ਫਿਲਮ ਦੇ ਹੋਰ ਮੈਂਬਰਾਂ ਦੇ ਆਉਣ ਦੀ ਪਹਿਲਾਂ ਤੋਂ ਸੂਚਨਾ ਨਹੀਂ ਸੀ। ਭਾਰੀ ਭੀੜ ਅੱਗੇ ਵਧੀ ਅਤੇ ਥੀਏਟਰ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀ ਔਰਤ ਅਤੇ ਉਸ ਦਾ ਪੁੱਤਰ ਭੀੜ ਵੱਲੋਂ ਧੱਕਾ ਦਿੱਤੇ ਜਾਣ ਤੋਂ ਬਾਅਦ ਬੇਹੋਸ਼ ਹੋ ਗਏ।