ਰਈਆ : ਵੀਰਵਾਰ ਸਵੇਰੇ ਪ੍ਰਾਈਵੇਟ ਬੱਸ ਦੇ ਇੱਟਾਂ ਨਾਲ ਭਰੀ ਟਰੈਕਟਰ-ਟਰਾਲੀ ਦੇ ਪਿੱਛੇ ਜਾ ਵੱਜਣ ਕਾਰਨ ਬੱਸ ਸਵਾਰ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਦਰਜਨ ਦੇ ਕਰੀਬ ਹੋਰ ਸਵਾਰੀਆਂ ਜ਼ਖਮੀ ਹੋ ਗਈਆਂ। ਗੋਲਡਨ ਐਕਸਪ੍ਰੈਸ ਪ੍ਰਾਈਵੇਟ ਬੱਸ ਅੰਮਿ੍ਰਤਸਰ ਤੋਂ ਜਲੰਧਰ ਜਾ ਰਹੀ ਸੀ। ਕਰੀਬ 10 ਵਜੇ ਬਿਆਸ ਕਸਬੇ ਕੋਲ ਰੋਹੀ ਪੁਲ ’ਤੇ ਪੁੱਜੀ ਤਾਂ ਅੱਗੇ ਜਾ ਰਹੀ ਟਰੈਕਟਰ-ਟਰਾਲੀ ਦੇ ਪਿੱਛੇ ਟਕਰਾਅ ਗਈ। ਮਿ੍ਰਤਕਾਂ ਦੀ ਪਛਾਣ ਬੱਸ ਕੰਡਕਟਰ ਪਵਿੱਤਰ ਸਿੰਘ ਵਾਸੀ ਕੋਟਲਾ ਗੁਜਰਾਂ ਅਤੇ ਮੁਸਾਫਰ ਮੰਗਲ ਸਿੰਘ ਪੁੱਤਰ ਅਜੀਤ ਸਿੰਘ, ਵਾਸੀ ਭੋਰਸੀ ਰਾਜਪੂਤਾਂ ਵਜੋਂ ਹੋਈ ਹੈ।