ਕੌਮਾਂਤਰੀ ਗੀਤਾ ਮਹੋਤਸਵ ਦਾ ਆਗਾਜ਼

0
90

ਚੰਡੀਗੜ੍ਹ (�ਿਸ਼ਨ ਗਰਗ)- ਕੁਰੂਕਸ਼ੇਤਰ ਵਿਚ ਚੱਲ ਰਹੇ ਕੌਮਾਂਤਰੀ ਗੀਤਾ ਮਹੋਤਸਵ-2024 ਦੌਰਾਨ ਪਵਿੱਤਰ ਗ੍ਰੰਥ ਗੀਤਾ ਦੇ ਮਹਾਪੂਜਨ ਨਾਲ ਵੀਰਵਾਰ ਮੁੱਖ ਪ੍ਰੋਗਰਾਮ ਦਾ ਆਗਾਜ਼ ਹੋਇਆ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਕੇਰਲ ਦੇ ਰਾਜਪਾਲ ਆਰਿਫ ਮੋਹਮਦ ਖਾਨ, ਜਾਂਜੀਬਾਰ ਦੀ ਸੱਭਿਆਚਾਰ ਅਤੇ ਖੇਡ ਮੰਤਰੀ ਟੀ ਐਮ ਮਾਵਿਤਾ, ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ, ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ ਨੇ ਗੀਤਾ ਯੱਗ ਵਿਚ ਆਹੂਤੀ ਪਾਈ ਅਤੇ ਬ੍ਰਹਮਸਰੋਵਰ ’ਤੇ ਪੂਜਨ ਵੀ ਕੀਤਾ।ਇਸ ਤੋਂ ਪਹਿਲਾਂ ਸਭ ਨੇ ਕੌਮਾਂਤਰੀ ਗੀਤਾ ਮਹੋਤਸਵ-2024 ਦੇ ਪਾਰਨਟਰ ਦੇਸ਼ ਤਨਜਾਨੀਆ ਦੇ ਪਵੇਲੀਅਨ ਦਾ ਉਦਘਾਟਨ ਕਰਨ ਬਾਅਦ ਉੱਥੇ ਦੇ ਖਾਣ-ਪੀਣ, ਰਹਿਣ-ਸਹਿਣ, ਪਹਿਰਾਵਿਆਂ ਨੂੰ ਦਰਸਾਉਣ ਵਾਲੇ ਸਟਾਲ ਦਾ ਮੁਆਇਨਾ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੇ ਯਤਨਾਂ ਨਾਲ ਗੀਤਾ ਜੈਯੰਤੀ ਨੂੰ ਕੌਮਾਂਤਰੀ ਗੀਤਾ ਮਹੋਤਸਵ ਦਾ ਦਰਜਾ ਮਿਲਿਆ। ਉਨ੍ਹਾ ਕਿਹਾ ਕਿ 28 ਨਵੰਬਰ ਤੋਂ ਕੌਮਾਂਤਰੀ ਗੀਤਾ ਮਹੋਤਸਵ ਸ਼ੁਰੂ ਹੋ ਚੁੱਕਾ ਹੈ ਜੋ 15 ਦਸੰਬਰ ਤਕ ਜਾਰੀ ਰਹੇਗਾ। ਇਸ ਦੌਰਾਨ ਸ਼ਰਧਾਲੂਆਂ ਨੁੰ ਸ੍ਰੀਮਦ ਭਗਵਦ ਗੀਤਾ ਦਾ ਸੰਦੇਸ਼ ਦਿੱਤਾ ਜਾਵੇਗਾ। ਉਨ੍ਹਾ ਕਿਹਾ ਕਿ ਸਾਲ 2016 ਤੋਂ ਲਗਾਤਾਰ ਪਿਛਲੇ 8 ਸਾਲਾਂ ਤੋਂ ਇਸ ਮਹੋਤਸਵ ਨੂੰ ਕੌਮਾਂਤਰੀ ਮਹੋਤਸਵ ਵਜੋਂ ਮਨਾਇਆ ਜਾ ਰਿਹਾ ਹੈ। ਮਹੋਤਸਵ ਵਿਚ ਲੱਖਾਂ ਦੀ ਗਿਣਤੀ ਵਿਚ ਦੇਸ਼ ਵਿਦੇਸ਼ ਤੋਂ ਲੋਕ ਹਿੱਸਾ ਲੈਣ ਲਈ ਪਹੁੰਚਦੇ ਹਨ, ਜੋ ਸਾਡੇ ਲਈ ਮਾਣ ਦੀ ਗੱਲ ਹੈ। ਪਿਛਲੇ ਸਾਲ ਲਗਭਗ 45 ਤੋਂ 50 ਲੱਖ ਲੋਕਾਂ ਨੇ ਹਿੱਸੇਦਾਰੀ ਕੀਤੀ ਸੀ। ਇਸ ਵਾਰ ਵੀ ਲੱਖਾਂ ਲੋਕਾਂ ਦੇ ਇੱਥੇ ਪਹੁੰਚਣ ਦੀ ਉਮੀਦ ਹੈ।ਉਨ੍ਹਾ ਕਿਹਾ ਕਿ ਇਸ ਮਹੋਤਸਵ ਵਿਚ 18 ਹਜਰਾਰ ਵਿਦਿਆਰਥੀਆਂ ਦੇ ਨਾਲ ਵਿਸ਼ਵ ਗੀਤਾ ਪਾਠ, ਹਰਿਆਣਾ ਕਲਾ ਅਤੇ ਸੱਭਿਆਚਾਰਕ ਕਾਰਜ ਵਿਭਾਗ ਵੱਲੋਂ ਵੱਖ-ਵੱਖ ਸੂਬਿਆਂ ਦੇ ਕਲਾਕਾਰਾਂ ਦੇ ਸੱਭਿਆਚਾਰਕ ਪ੍ਰੋਗਰਾਮ, ਕੌਮਾਂਤਰੀ ਗੀਤਾ ਸੈਮੀਨਾਰ, ਬ੍ਰਹਮਸਰੋਵਰ ਦੀ ਮਹਾਆਰਤੀ, ਦੀਪ ਉਤਸਵ 48 ਕੋਸ ਦੇ 182 ਤੀਰਥਾਂ ’ਤੇ ਸੱਭਿਆਚਾਰਕ ਪ੍ਰੋਗਰਾਮ ਆਦਿ ਮੁੱਖ ਖਿੱਚ ਦਾ ਕੇਂਦਰ ਰਹਿਣਗੇ।