11.9 C
Jalandhar
Thursday, December 26, 2024
spot_img

ਦੀਪਕ ਚਨਾਰਥਲ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ ਚੁਣੇ ਗਏ

ਚੰਡੀਗੜ੍ਹ : ਦੀਪਕ ਸ਼ਰਮਾ ਚਨਾਰਥਲ ਐਤਵਾਰ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ ਚੁਣੇ ਗਏ। ਭੁਪਿੰਦਰ ਸਿੰਘ ਮਲਿਕ ਜਨਰਲ ਸਕੱਤਰ ਅਤੇ ਪਾਲ ਅਜਨਬੀ ਸੀਨੀਅਰ ਮੀਤ ਪ੍ਰਧਾਨ ਚੁਣੇ ਗਏ। ਡਾ. ਗੁਰਮੇਲ ਸਿੰਘ ਅਤੇ ਮਨਜੀਤ ਕੌਰ ਮੀਤ ਨੂੰ ਮੀਤ ਪ੍ਰਧਾਨ, ਸੁਖਵਿੰਦਰ ਸਿੰਘ ਸਿੱਧੂ ਅਤੇ ਸਿਮਰਜੀਤ ਕੌਰ ਗਰੇਵਾਲ ਨੂੰ ਸਕੱਤਰ ਚੁਣਿਆ ਗਿਆ ਅਤੇ ਹਰਮਿੰਦਰ ਕਾਲੜਾ ਵਿੱਤ ਸਕੱਤਰ ਬਣੇ।
ਮੁੱਖ ਚੋਣ ਅਧਿਕਾਰੀ ਪਿ੍ਰੰਸੀਪਲ ਗੁਰਦੇਵ ਕੌਰ ਪਾਲ, ਸਹਾਇਕ ਚੋਣ ਅਧਿਕਾਰੀ ਡਾ. ਬਲਦੇਵ ਸਿੰਘ ਖਹਿਰਾ ਦੇ ਨਾਲ ਪ੍ਰਧਾਨ ਚਲੇ ਆ ਰਹੇ ਬਲਕਾਰ ਸਿੰਘ ਸਿੱਧੂ ਤੇ ਸੀਨੀਅਰ ਮੀਤ ਪ੍ਰਧਾਨ ਦੀ ਸੇਵਾ ਨਿਭਾਉਂਦੇ ਰਹੇ ਅਵਤਾਰ ਸਿੰਘ ਪਤੰਗ ਨੇ ਆਮ ਅਜਲਾਸ ਦੀ ਪ੍ਰਧਾਨਗੀ ਕੀਤੀ। ਭੁਪਿੰਦਰ ਸਿੰਘ ਮਲਿਕ ਨੇ ਬਤੌਰ ਜਨਰਲ ਸਕੱਤਰ ਦੋ ਵਰ੍ਹਿਆਂ ਦੀ ਸਮੁੱਚੀ ਕਾਰਜਗੁਜ਼ਾਰੀ ਦੀ ਅਤੇ ਵਿੱਤ ਸਕੱਤਰ ਹਰਮਿੰਦਰ ਸਿੰਘ ਕਾਲੜਾ ਨੇ ਦੋ ਵਰ੍ਹਿਆਂ ਦੀ ਵਿੱਤੀ ਰਿਪੋਰਟ ਪੇਸ਼ ਕੀਤੀ, ਜਿਨ੍ਹਾਂ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਮੁੱਖ ਚੋਣ ਅਧਿਕਾਰੀ ਪਿ੍ਰੰਸੀਪਲ ਗੁਰਦੇਵ ਕੌਰ ਪਾਲ ਨੇ ਅਗਲੇ ਦੋ ਸਾਲਾਂ ਲਈ ਚੁਣੇ ਜਾਣ ਵਾਲੇ ਅਹੁਦੇਦਾਰਾਂ ਦੇ ਨਾਵਾਂ ਦਾ ਐਲਾਨ ਕੀਤਾ।
ਅਜਲਾਸ ਦੇ ਆਖਰੀ ਪੜਾਅ ਦੌਰਾਨ ਸਭਾ ਦੀ ਪਿਛਲੀ ਸਾਰੀ ਟੀਮ, ਜਿਸ ਦੀ ਅਗਵਾਈ ਬਲਕਾਰ ਸਿੱਧੂ ਕਰ ਰਹੇ ਸਨ, ਨੂੰ ਲਾਭ ਸਿੰਘ ਖੀਵਾ ਅਤੇ ਡਾ. ਸ਼ਿੰਦਰ ਪਾਲ ਨੇ ਵਧਾਈ ਦਿੱਤੀ। ਪ੍ਰਧਾਨ ਚੁਣੇ ਜਾਣ ਉਪਰੰਤ ਦੀਪਕ ਸ਼ਰਮਾ ਚਨਾਰਥਲ ਨੇ ਸਭਾ ਦੇ ਬਾਨੀ ਤੇਰਾ ਸਿੰਘ ਚੰਨ ਦੀ ਯਾਦ ਵਿਚ ਸਾਲਾਨਾ ਪ੍ਰੋਗਾਰਾਮ ਕਰਵਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਪੰਜਾਬੀ ਸਾਹਿਤ, ਪੰਜਾਬੀ ਭਾਸ਼ਾ ਦੀ ਹੋਰ ਪ੍ਰਫੁੱਲਤਾ ਲਈ ਤਨਦੇਹੀ ਨਾਲ ਆਪਣਾ ਰੋਲ ਨਿਭਾਉਣਗੇ। ਉਨ੍ਹਾ ਕਿਹਾ ਕਿ ਅੱਜ ਪੰਜਾਬੀ ਅਤੇ ਪੰਜਾਬ ਮੂਹਰੇ ਵੱਡੀਆਂ ਚੁਣੌਤੀਆਂ ਹਨ, ਜਿਸ ਦਾ ਅਸੀਂ ਦਿੜ੍ਹਤਾ ਨਾਲ ਮੁਕਾਬਲਾ ਕਰਨ ਲਈ ਤਿਆਰ ਹਾਂ। ਸਭਾਵਾਂ ਦੀ ਏਕਤਾ ਅਤੇ ਖੇਤਰੀ ਭਾਸ਼ਾਵਾਂ ਦੇ ਸੁਮੇਲ ਨਾਲ ਇਕਜੁੱਟਤਾ ਵੱਲ ਵੀ ਉਨ੍ਹਾ ਕਦਮ ਵਧਾਉਣ ਦਾ ਇਸ਼ਾਰਾ ਕੀਤਾ। ਅਖੀਰ ਵਿਚ ਨਵੇਂ ਚੁਣੇ ਗਏ ਸੀਨੀਅਰ ਮੀਤ ਪ੍ਰਧਾਨ ਪਾਲ ਅਜਨਬੀ ਨੇ ਸਭਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਡਾ. ਦੀਪਕ ਮਨਮੋਹਨ ਸਿੰਘ, ਸੁਸ਼ੀਲ ਦੁਸਾਂਝ, ਪ੍ਰੋ. ਦਿਲਬਾਗ ਸਿੰਘ, ਵਰਿੰਦਰ ਚੱਠਾ, ਡਾ. ਗੁਰਮਿੰਦਰ, ਲਾਭ ਸਿੰਘ ਲਹਿਲੀ, ਨਵਨੀਤ ਕੌਰ ਮਠਾੜੂ, ਰਜਿੰਦਰ ਕੌਰ, ਮਲਕੀਅਤ ਬਸਰਾ, ਸਿਰੀਰਾਮ ਅਰਸ਼, ਮਨਜੀਤ ਕੌਰ ਮੋਹਾਲੀ, ਸ਼ਾਇਰ ਭੱਟੀ, ਗੁਰਦੀਪ ਗੁਲ, ਪਰਮਜੀਤ ਪਰਮ, ਅਜੀਤ ਕੰਵਲ ਸਿੰਘ ਹਮਦਰਦ, ਡਾ. ਸ਼ਿੰਦਰਪਾਲ ਸਿੰਘ, ਰਮਨ ਸੰਧੂ, ਹਰਭਜਨ ਕੌਰ ਢਿੱਲੋਂ, ਸੁਰਜੀਤ ਕੌਰ ਬੈਂਸ, ਪੰਮੀ, ਡਾ. ਮਨਜੀਤ ਸਿੰਘ ਬੱਲ, ਸੁਰਿੰਦਰ ਗਿੱਲ, ਮਨਮੋਹਨ ਸਿੰਘ ਕਲਸੀ, ਸ਼ਮਸ਼ੀਲ ਸਿੰਘ ਸੋਢੀ, ਪਿਆਰਾ ਸਿੰਘ ਰਾਹੀ, ਜੈ ਸਿੰਘ ਛਿੱਬਰ, ਪਰਮਿੰਦਰ ਸਿੰਘ ਗਿੱਲ ਐਡਵੋਕੇਟ, ਪ੍ਰਭਜੋਤ ਕੌਰ ਢਿੱਲੋਂ, ਦੇਵੀ ਦਿਆਲ ਸ਼ਰਮਾ, ਕੰਵਲ ਜੀਤ ਕੰਵਲ, ਹਰਬੰਸ ਸੋਢੀ ਸਣੇ ਸਭਾ ਦੇ ਵੱਡੀ ਗਿਣਤੀ ਵਿਚ ਮੈਂਬਰ ਹਾਜ਼ਰ ਸਨ।

Related Articles

Latest Articles