13.6 C
Jalandhar
Thursday, December 26, 2024
spot_img

ਗੁਜਰਾਤ ਦਾ ਸਾਬਕਾ ਪੁਲਸ ਅਫਸਰ ਸੰਜੀਵ ਭੱਟ ਬਰੀ

ਪੋਰਬੰਦਰ : ਗੁਜਰਾਤ ਦੇ ਪੋਰਬੰਦਰ ਦੀ ਅਦਾਲਤ ਨੇ ਹਿਰਾਸਤ ’ਚ ਤਸੀਹੇ ਦੇਣ ਦੇ ਮਾਮਲੇ ’ਚ ਭਾਰਤੀ ਪੁਲਸ ਸੇਵਾ ਦੇ ਸਾਬਕਾ ਅਧਿਕਾਰੀ ਸੰਜੀਵ ਭੱਟ ਨੂੰ ਬਰੀ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਸਰਕਾਰੀ ਧਿਰ ਦੋਸ਼ਾਂ ਨੂੰ ਸਾਬਤ ਨਹੀਂ ਕਰ ਸਕੀ।
ਐਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟਰੇਟ ਮੁਕੇਸ਼ ਪੰਡਿਆ ਨੇ ਸ਼ਨਿੱਚਰਵਾਰ ਪੋਰਬੰਦਰ ਦੇ ਤੱਤਕਾਲੀ ਐੱਸ ਪੀ ਭੱਟ ਨੂੰ ਉਸ ਖਿਲਾਫ ਆਈ ਪੀ ਸੀ ਦੀਆਂ ਧਾਰਾਵਾਂ ਤਹਿਤ ਦਰਜ ਕੇਸ ’ਚ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ। ਇਸ ਤੋਂ ਪਹਿਲਾਂ ਭੱਟ ਨੂੰ ਜਾਮਨਗਰ ’ਚ 1990 ’ਚ ਹਿਰਾਸਤ ’ਚ ਹੋਈ ਮੌਤ ਦੇ ਮਾਮਲੇ ’ਚ ਉਮਰ ਕੈਦ ਅਤੇ 1996 ’ਚ ਪਾਲਨਪੁਰ ਵਿੱਚ ਰਾਜਸਥਾਨ ਦੇ ਇਕ ਵਕੀਲ ਨੂੰ ਫਸਾਉਣ ਲਈ ਨਸ਼ੀਲਾ ਪਦਾਰਥ ਰੱਖਣ ਨਾਲ ਜੁੜੇ ਮਾਮਲੇ ’ਚ 20 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉਹ ਇਸ ਵੇਲੇ ਰਾਜਕੋਟ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ। ਅਦਾਲਤ ਨੇ ਕਿਹਾ ਕਿ ਸਰਕਾਰੀ ਧਿਰ ਇਨ੍ਹਾਂ ਦੋਸ਼ਾਂ ਨੂੰ ਸਾਬਤ ਨਹੀਂ ਕਰ ਸਕੀ ਕਿ ਸ਼ਿਕਾਇਤਕਰਤਾ ਨੂੰ ਅਪਰਾਧ ਕਬੂਲ ਕਰਨ ਲਈ ਮਜਬੂਰ ਕੀਤਾ ਗਿਆ ਅਤੇ ਖਤਰਨਾਕ ਹਥਿਆਰਾਂ ਦਾ ਇਸਤੇਮਾਲ ਕਰ ਕੇ ਤੇ ਧਮਕੀਆਂ ਦੇ ਕੇ ਆਤਮਸਮਰਪਣ ਲਈ ਮਜਬੂਰ ਕੀਤਾ ਗਿਆ ਸੀ। ਅਦਾਲਤ ਨੇ ਇਸ ਗੱਲ ’ਤੇ ਵੀ ਗੌਰ ਕੀਤਾ ਕਿ ਮਾਮਲੇ ’ਚ ਮੁਲਜ਼ਮ ਖਿਲਾਫ ਮੁਕੱਦਮਾ ਚਲਾਉਣ ਲਈ ਲੋੜੀਂਦੀ ਮਨਜ਼ੂਰੀ ਵੀ ਨਹੀਂ ਲਈ ਗਈ ਸੀ।

Related Articles

Latest Articles