ਜਲੰਧਰ : ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਤੇ ਸੀ ਪੀ ਆਈ (ਐੱਮ) ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਨੇ ਸਾਂਝੇ ਬਿਆਨ ’ਚ ਕਿਹਾ ਕਿ ਪੰਜਾਬ ਚੋਣ ਕਮਿਸ਼ਨ ਨੇ 5 ਨਗਰ ਨਿਗਮਾਂ, 44 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ 21 ਦਸੰਬਰ ਨੂੰ ਕਰਾਉਣ ਦਾ ਐਲਾਨ, ਬਹੁਤ ਜਲਦਬਾਜ਼ੀ ਵਿੱਚ ਕੀਤਾ ਹੈ। ਵਾਰਡਬੰਦੀ ਦਾ ਅਮਲ ਵੀ ਸਹੀ ਢੰਗ ਨਾਲ ਨਹੀਂ ਹੋਇਆ। ਦਸੰਬਰ ਮਹੀਨੇ ਵਿੱਚ ਤਿਉਹਾਰ ਵੀ ਬਹੁਤ ਹਨ ਤੇ ਆਮ ਜਨਤਾ ਦਾ ਧਿਆਨ ਉੱਧਰ ਹੋਵੇਗਾ। ਇਨ੍ਹਾਂ ਹਾਲਤਾਂ ਵਿੱਚ ਵੋਟਾਂ ਘੱਟ ਪੋਲ ਹੋਣ ਨਾਲ ਜਮਹੂਰੀਅਤ ਦਾ ਘਾਣ ਹੋਵੇਗਾ। ਚੋਣ ਕਮਿਸ਼ਨ ਐਲਾਨ ’ਤੇ ਮੁੜ ਗੌਰ ਕਰੇ ਅਤੇ ਚੋਣਾਂ ਅੱਗੇ ਪਾਏ।