9.8 C
Jalandhar
Thursday, December 26, 2024
spot_img

ਸਕੂਲਾਂ ’ਚ ਸਰਦੀਆਂ ਦੀਆਂ ਛੁੱਟੀਆਂ 24 ਤੋਂ

ਚੰਡੀਗੜ੍ਹ : ਪੰਜਾਬ ਸਰਕਾਰ ਨੇ 24 ਦਸੰਬਰ ਤੋਂ 31 ਦਸੰਬਰ ਤੱਕ ਸਕੂਲਾਂ ’ਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਸਿੱਖਿਆ ਵਿਭਾਗ ਦੇ ਸਕੱਤਰ ਕਮਲ ਕਿਸ਼ੋਰ ਯਾਦਵ ਵੱਲੋਂ ਜਾਰੀ ਪੱਤਰ ’ਚ ਕਿਹਾ ਗਿਆ ਹੈ ਕਿ ਰਾਜ ਦੇ ਸਮੂਹ ਸਰਕਾਰੀ, ਪ੍ਰਾਈਵੇਟ ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਸਰਦੀਆਂ ਦੇ ਮੌਸਮ ਨੂੰ ਮੱਦੇਨਜ਼ਰ ਰੱਖਦੇ ਹੋਏ 24 ਤੋਂ 31 ਦਸੰਬਰ ਤੱਕ ਛੁੱਟੀਆਂ ਕੀਤੀਆਂ ਜਾਂਦੀਆਂ ਹਨ।
ਸੰਜੇ ਮਲਹੋਤਰਾ ਆਰ ਬੀ ਆਈ ਦੇ ਨਵੇਂ ਗਵਰਨਰ
ਨਵੀਂ ਦਿੱਲੀ : ਕੇਂਦਰੀ ਰੈਵੇਨਿਊ ਸੈਕਟਰੀ ਸੰਜੇ ਮਲਹੋਤਰਾ ਨੂੰ ਸੋਮਵਾਰ ਭਾਰਤੀ ਰਿਜ਼ਰਵ ਬੈਂਕ ਦਾ 26ਵਾਂ ਗਵਰਨਰ ਨਿਯੁਕਤ ਕੀਤਾ ਗਿਆ। ਰਾਜਸਥਾਨ ਕਾਡਰ ਦੇ 1990 ਬੈਚ ਦੇ ਮਲਹੋਤਰਾ ਸ਼ਕਤੀਕਾਂਤ ਦਾਸ ਦੀ ਥਾਂ ਲੈਣਗੇ, ਜਿਨ੍ਹਾ ਦੀ ਮਿਆਦ 10 ਦਸੰਬਰ ਨੂੰ ਮੁੱਕ ਰਹੀ ਹੈ।
ਅੱਜ ਵੀ ਕਿਸਾਨ ਕੂਚ ਨਹੀਂ ਕਰਨਗੇ
ਪਟਿਆਲਾ : ਹਰਿਆਣਾ ਦੇ ਅਧਿਕਾਰੀਆਂ ਤੇ ਕਿਸਾਨਾਂ ਦਰਮਿਆਨ ਇੱਕ ਦਿਨ ਪਹਿਲਾਂ ਹੋਈ ਮੀਟਿੰਗ ਤੋਂ ਬਾਅਦ ਜਿੱਥੇ ਕਿਸਾਨਾਂ ਨੇ ਸੋਮਵਾਰ ਕੋਈ ਜਥਾ ਦਿੱਲੀ ਵੱਲ ਨਹੀਂ ਭੇਜਿਆ, ਉੱਥੇ 10 ਦਸੰਬਰ ਨੂੰ ਵੀ ਕਿਸਾਨ ਦਿੱਲੀ ਕੂਚ ਨਹੀਂ ਕਰਨਗੇ। ਇਹ ਜਾਣਕਾਰੀ ਸ਼ੰਭੂ ਬਾਰਡਰ ’ਤੇ ਮੋਰਚੇ ਦੀ ਅਗਵਾਈ ਕਰ ਰਹੇ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਦਿੱਤੀ।
20 ਗਊਆਂ ਮਰਨ ’ਤੇ ਫਗਵਾੜਾ ’ਚ ਪ੍ਰਦਰਸ਼ਨ
ਫਗਵਾੜਾ : ਇੱਥੇ ਮੇਹਲੀ ਗੇਟ ਸਥਿਤ ਸ੍ਰੀ ਕਿ੍ਰਸ਼ਨ ਗਊਸ਼ਾਲਾ ’ਚ ਐਤਵਾਰ ਅਚਾਨਕ 20 ਗਊਆਂ ਦੀ ਮੌਤ ਅਤੇ 28 ਗਊਆਂ ਦੇ ਬਿਮਾਰ ਹੋ ਜਾਣ ਕਾਰਨ ਹਿੰਦੂ ਸੰਗਠਨਾਂ ਨੇ ਸੋਮਵਾਰ ਬੰਦ ਕਰਾ ਕੇ ਬਾਜ਼ਾਰਾਂ ਵਿੱਚ ਮਾਰਚ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਗਊਆਂ ਨੂੰ ਜ਼ਹਿਰ ਦਿੱਤਾ ਗਿਆ। ਐੱਸ ਪੀ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਵਿਖੇ ਪਸ਼ੂਆਂ ਦੇ ਡਾਕਟਰਾਂ ਦਾ ਬੋਰਡ ਲਾਸ਼ਾਂ ਦਾ ਪੋਸਟਮਾਰਟਮ ਕਰ ਰਿਹਾ ਹੈ। ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ। ਪੁਲਸ ਨੂੰ ਘਟਨਾ ਦੇ ਪਿੱਛੇ ਕੋਈ ਮਾੜਾ ਇਰਾਦਾ ਨਹੀਂ ਮਿਲਿਆ, ਪਰ ਸਾਰੇ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।
ਅਡਾਨੀ ਸਮੂਹ ਰਾਜਸਥਾਨ ’ਚ ਸਾਢੇ 7 ਲੱਖ ਕਰੋੜ ਲਾਏਗਾ
ਜੈਪੁਰ : ਅਡਾਨੀ ਸਮੂਹ ਰਾਜਸਥਾਨ ਦੇ ਸਾਰੇ ਸੈਕਟਰਾਂ ’ਚ ਸਾਢੇ 7 ਲੱਖ ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾ ਰਿਹਾ ਹੈ। ਰਾਈਜ਼ਿੰਗ ਰਾਜਸਥਾਨ ਸਮਿਟ ’ਚ ਬੋਲਦੇ ਹੋਏ ਮੈਨੇਜਿੰਗ ਡਾਇਰੈਕਟਰ ਕਰਨ ਅਡਾਨੀ ਨੇ ਕਿਹਾ ਕਿ ਕੁੱਲ ਨਿਵੇਸ਼ ਦਾ 50 ਫੀਸਦੀ ਅਗਲੇ ਪੰਜ ਸਾਲਾਂ ਦੇ ਅੰਦਰ ਕੀਤਾ ਜਾਵੇਗਾ। ਕੰਪਨੀ ਦੀ ਵਿਸ਼ਵ ਦੀ ਸਭ ਤੋਂ ਵੱਡੀ ਏਕੀਕਿ੍ਰਤ ਡ੍ਰੀਮ ਐਨਰਜੀ ਈਕੋ ਸਿਸਟਮ ਬਣਾਉਣ ਦੀ ਯੋਜਨਾ ਹੈ। ਇਹ ਨਿਵੇਸ਼ ਰਾਜਸਥਾਨ ਨੂੰ ਨੌਕਰੀਆਂ ਦਾ ਨਖਲਿਸਤਾਨ ਬਣਾ ਦੇਵੇਗਾ।

Related Articles

Latest Articles