ਬੇਂਗਲੁਰੂ : ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐੱਸ ਐੱਮ ਕਿ੍ਰਸ਼ਨਾ (92) ਦਾ ਮੰਗਲਵਾਰ ਸਵੇਰੇ ਉਨ੍ਹਾ ਦੀ ਰਿਹਾਇਸ਼ ’ਤੇ ਦਿਹਾਂਤ ਹੋ ਗਿਆ। ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ �ਿਸ਼ਨਾ ਨੇ ਸਵੇਰੇ 2:45 ਵਜੇ ਆਖਰੀ ਸਾਹ ਲਿਆ। ਸੋਮਨਹੱਲੀ ਮੱਲਿਆ ਕਿ੍ਰਸ਼ਨਾ ਆਪਣੇ ਪਿੱਛੇ ਪਤਨੀ ਪ੍ਰੇਮਾ ਅਤੇ ਦੋ ਧੀਆਂ ਸੰਭਵੀ ਅਤੇ ਮਾਲਵਿਕਾ ਛੱਡ ਗਏ ਹਨ। 1 ਮਈ, 1932 ਨੂੰ ਕਰਨਾਟਕ ਦੇ ਮਾਂਡਿਆ ਜ਼ਿਲ੍ਹੇ ਦੇ ਸੋਮਨਹੱਲੀ ਵਿੱਚ ਜਨਮੇ ਕਿ੍ਰਸ਼ਨਾ ਨੇ 1962 ’ਚ ਮਦਦੂਰ ਵਿਧਾਨ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤ ਕੇ ਸਿਆਸੀ ਕੈਰੀਅਰ ਦੀ ਸ਼ੁਰੂਆਤ ਕੀਤੀ। ਕਾਂਗਰਸ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਉਹ ਪਰਜਾ ਸੋਸ਼ਲਿਸਟ ਪਾਰਟੀ ਨਾਲ ਜੁੜੇ ਰਹੇ। ਉਹ 11 ਅਕਤੂਬਰ 1999 ਤੋਂ 28 ਮਈ 2004 ਤੱਕ (ਕਾਂਗਰਸ ਤੋਂ) ਕਰਨਾਟਕ ਦੇ 16ਵੇਂ ਮੁੱਖ ਮੰਤਰੀ ਰਹੇ। ਕਿ੍ਰਸ਼ਨਾ ਯੂ ਪੀ ਏ ਸਰਕਾਰ ਦੌਰਾਨ ਵਿਦੇਸ਼ ਮੰਤਰੀ ਰਹੇ। ਉਹ 1971 ਅਤੇ 2014 ਦੇ ਵਿਚਕਾਰ ਕਈ ਵਾਰ ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰ ਵੀ ਰਹੇ।