9.8 C
Jalandhar
Thursday, December 26, 2024
spot_img

ਟਰੰਪ ਨੇ ਚੰਡੀਗੜ੍ਹ ਦੀ ਜੰਮਪਲ ਹਰਮੀਤ ਢਿੱਲੋਂ ਨੂੰ ਅਸਿਸਟੈਂਟ ਅਟਾਰਨੀ ਜਨਰਲ ਬਣਾਇਆ

ਵਾਸ਼ਿੰਗਟਨ : ਅਮਰੀਕਾ ਦੇ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਭਾਰਤੀ-ਅਮਰੀਕੀ ਹਰਮੀਤ ਕੌਰ ਢਿੱਲੋਂ ਨੂੰ ਨਿਆਂ ਵਿਭਾਗ ’ਚ ਸਿਵਲ ਰਾਈਟਸ ਲਈ ਅਸਿਸਟੈਂਟ ਅਟਾਰਨੀ ਜਨਰਲ ਨਾਮਜ਼ਦ ਕੀਤਾ। ਸੋਸ਼ਲ ਮੀਡੀਆ ਪਲੇਟਫਾਰਮ ਟਰੁਥ ਸੋਸ਼ਲ ’ਤੇ ਟਰੰਪ ਨੇ ਲਿਖਿਆਮੈਂ ਹਰਮੀਤ ਕੇ ਢਿੱਲੋਂ ਨੂੰ ਅਮਰੀਕੀ ਨਿਆਂ ਵਿਭਾਗ ’ਚ ਸਿਵਲ ਰਾਈਟਸ ਲਈ ਅਸਿਸਟੈਂਟ ਅਟਾਰਨੀ ਜਨਰਲ ਵਜੋਂ ਨਾਮਜ਼ਦ ਕਰਕੇ ਖੁਸ਼ ਹਾਂ। ਆਪਣੇ ਪੂਰੇ ਕੈਰੀਅਰ ਦੌਰਾਨ ਹਰਮੀਤ ਸਾਡੀਆਂ ਨਾਗਰਿਕ ਆਜ਼ਾਦੀਆਂ ਦੀ ਰੱਖਿਆ ਲਈ ਲਗਾਤਾਰ ਖੜ੍ਹੀ ਰਹੀ ਹੈ, ਜਿਸ ’ਚ ਸਾਡੀ ਸੁਤੰਤਰ ਬੋਲੀ ਨੂੰ ਸੈਂਸਰ ਕਰਨ ਲਈ ਵੱਡੀ ਤਕਨੀਕ ਵਿਰੁੱਧ ਖੜ੍ਹਨਾ, ਕੋਵਿਡ ਦੌਰਾਨ ਇਕੱਠੇ ਪ੍ਰਾਰਥਨਾ ਕਰਨ ਤੋਂ ਰੋਕੇ ਗਏ ਈਸਾਈਆਂ ਦੀ ਨੁਮਾਇੰਦਗੀ ਕਰਨਾ ਅਤੇ ਵਰਕਰਾਂ ਨਾਲ ਵਿਤਕਰੇ ਕਰਨ ਵਾਲੀਆਂ ਕਾਰਪੋਰੇਸ਼ਨਾਂ ਵਿਰੁੱਧ ਮੁਕੱਦਮਾ ਕਰਨਾ ਸ਼ਾਮਲ ਹੈ। ਹਰਮੀਤ ਦੇਸ਼ ਦੇ ਚੋਟੀ ਦੇ ਚੋਣ ਵਕੀਲਾਂ ਵਿੱਚੋਂ ਇੱਕ ਹੈ, ਜੋ ਇਹ ਯਕੀਨੀ ਬਣਾਉਣ ਲਈ ਲੜ ਰਹੀ ਹੈ ਕਿ ਸਾਰੀਆਂ ਅਤੇ ਸਿਰਫ ਕਾਨੂੰਨੀ ਵੋਟਾਂ ਦੀ ਗਿਣਤੀ ਕੀਤੀ ਜਾਵੇ। ਉਹ ਡਾਰਟਮਾਊਥ ਕਾਲਜ ਅਤੇ ਯੂਨੀਵਰਸਿਟੀ ਆਫ ਵਰਜੀਨੀਆ ਲਾਅ ਸਕੂਲ ਦੀ ਗ੍ਰੈਜੂਏਟ ਹੈ ਅਤੇ ਯੂ ਐੱਸ ਫੋਰਥ ਸਰਕਟ ਕੋਰਟ ਆਫ ਅਪੀਲਜ਼ ਵਿੱਚ ਕਲਰਕ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਜੁਲਾਈ ’ਚ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ’ਚ ਅਰਦਾਸ ਕਰਨ ਤੋਂ ਬਾਅਦ ਢਿੱਲੋਂ ’ਤੇ ਨਸਲੀ ਟਿੱਪਣੀਆਂ ਹੋਈਆਂ ਸਨ। ਪਿਛਲੇ ਸਾਲ ਉਹ ਰਿਪਬਲਿਕਨ ਨੈਸ਼ਨਲ ਕਮੇਟੀ ਦੀ ਚੇਅਰਮੈਨੀ ਦੇ ਅਹੁਦੇ ਦੀ ਚੋਣ ਵਿੱਚ ਅਸਫਲ ਰਹੀ ਸੀ। ਚੰਡੀਗੜ੍ਹ ’ਚ ਜਨਮੀ 54 ਸਾਲਾ ਢਿੱਲੋਂ ਆਪਣੇ ਮਾਤਾ-ਪਿਤਾ ਨਾਲ ਬਚਪਨ ’ਚ ਹੀ ਅਮਰੀਕਾ ਚਲੀ ਗਈ ਸੀ। 2016 ’ਚ ਉਹ ਕਲੀਵਲੈਂਡ ’ਚ ਰਿਪਬਲੀਕਨ ਪਾਰਟੀ ਦੀ ਕਨਵੈਨਸ਼ਨ ਦੇ ਮੰਚ ’ਤੇ ਪੁੱਜਣ ਵਾਲੀ ਪਹਿਲੀ ਭਾਰਤੀ-ਅਮਰੀਕੀ ਸੀ।

Related Articles

Latest Articles