10.8 C
Jalandhar
Saturday, December 21, 2024
spot_img

ਭਾਜਪਾ ਮਨੂੰ ਸਿਮਰਤੀ ਮੜ੍ਹ ਰਹੀ : ਰਾਹੁਲ

ਸੰਵਿਧਾਨ ਦੀ ਰਾਖੀ ਦਾ ਦਾਅਵਾ ਸਾਵਰਕਰ ਨੂੰ ਹੀ ਸ਼ਰਮਿੰਦਾ ਕਰਨ ਵਾਲਾ
ਨਵੀਂ ਦਿੱਲੀ : ਰਾਹੁਲ ਗਾਂਧੀ ਨੇ ਸ਼ਨੀਵਾਰ ਲੋਕ ਸਭਾ ਵਿੱਚ ਭਾਜਪਾ ’ਤੇ ਹਮਲਿਆਂ ਲਈ ਵਿਨਾਇਕ ਸਾਵਰਕਰ ਨੂੰ ਵਰਤਿਆ। ਉਨ੍ਹਾ ਸੰਵਿਧਾਨ ’ਤੇ ਚਰਚਾ ਵਿੱਚ ਹਿੱਸਾ ਲੈਂਦਿਆਂ ਕਰੀਬ 25 ਮਿੰਟਾਂ ਦੀ ਤਕਰੀਰ ’ਚ ਏਕਲੱਵਿਆ-ਦ੍ਰੋਣਾਚਾਰੀਆ ਦੀ ਕਹਾਣੀ ਵੀ ਸੁਣਾਈ। ਭਾਜਪਾ ਸਰਕਾਰ ’ਤੇ ਨੌਜਵਾਨਾਂ ਦਾ ਅੰਗੂਠਾ ਕੱਟਣ ਦਾ ਦੋਸ਼ ਲਾਉਦਿਆਂ ਕਿਹਾਜਿਵੇਂ ਏਕਲੱਵਿਆ ਦਾ ਅੰਗੂਠਾ ਕੱਟ ਕੇ ਦ੍ਰੋਣਾਚਾਰੀਆ ਨੇ ਉਸ ਦਾ ਹੁਨਰ ਲੈ ਲਿਆ ਸੀ, ਉਸੇ ਤਰ੍ਹਾਂ ਭਾਜਪਾ ਸਰਕਾਰ ਅਗਨੀਵੀਰ ਸਕੀਮ ਨਾਲ ਨੌਜਵਾਨਾਂ ਦਾ ਅੰਗੂਠਾ ਕੱਟ ਰਹੀ ਹੈ। ਅਡਾਨੀ ਨੂੰ ਸਾਰੇ ਕਾਰੋਬਾਰ, ਇੰਡਸਟਰੀ, ਪੋਰਟ, ਏਅਰਪੋਰਟ ਦੇ ਕੇ ਕਿਸਾਨਾਂ ਤੇ ਨੌਜਵਾਨਾਂ ਦਾ ਗਲਾ ਵੱਢ ਵੱਢਿਆ ਜਾ ਰਿਹਾ ਹੈ।ਰਾਹੁਲ ਦੇ ਬਿਆਨ ’ਤੇ ਭਾਜਪਾ ਦੇ ਅਨੁਰਾਗ ਠਾਕੁਰ ਨੇ ਕਿਹਾਤੁਸੀਂ ਅੰਗੂਠਾ ਕੱਟਣ ਦੀ ਗੱਲ ਕਰ ਰਹੇ ਹੋ, ਤੁਹਾਡੀ ਸਰਕਾਰ ਨੇ ਤਾਂ ਸਿੱਖਾਂ ਦੇ ਗਲ ਕੱਟੇ ਸਨ, ਤੁਹਾਨੂੰ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਰਾਹੁਲ ਨੇ ਕਿਹਾਸਾਵਰਕਰ ਬੋਲਦੇ ਸਨ ਕਿ ਭਾਰਤ ਦੇ ਸੰਵਿਧਾਨ ਬਾਰੇ ਸਭ ਤੋਂ ਬੁਰੀ ਗੱਲ ਇਹ ਹੈ ਕਿ ਇਸ ਵਿੱਚ ਕੁਝ ਵੀ ਭਾਰਤੀ ਨਹੀਂ ਹੈ। ਉਹ ਮਨੂੰ ਸਿਮਰਤੀ ਦੀ ਗੱਲ ਕਰਦੇ ਸਨ। ਕੀ ਭਾਜਪਾ ਆਪਣੇ ਆਗੂ ਦੇ ਸ਼ਬਦਾਂ ਦੇ ਨਾਲ ਹੈ। ਉਹ ਸਾਵਰਕਰ ਦੀ ਗੱਲ ਕਰਦੀ ਹੈ ਤਾਂ ਸਾਵਰਕਰ ਨੂੰ ਹੀ ਸ਼ਰਮਿੰਦਾ ਕਰਦੀ ਹੈ।
ਉਨ੍ਹਾ ਕਿਹਾਹਾਥਰਸ ਵਿੱਚ ਬਲਾਤਕਾਰ ਪੀੜਤਾ ਦਾ ਪਰਵਾਰ ਘਰ ਵਿੱਚ ਬੰਦ ਰਹਿੰਦਾ ਹੈ ਤੇ ਅਪਰਾਧੀ ਬਾਹਰ ਘੁੰਮਦੇ ਹਨ। ਪੀੜਤ ਪਰਵਾਰ ਨੂੰ ਧਮਕਾਉਦੇ ਹਨ, ਇਹ ਸੰਵਿਧਾਨ ਵਿੱਚ ਨਹੀਂ ਲਿਖਿਆ, ਇਹ ਮਨੂੰ ਸਿਮਰਤੀ ਵਿੱਚ ਲਿਖਿਆ ਹੈ। ਭਾਜਪਾ ਦੀ ਕਿਤਾਬ ਵਿੱਚ ਲਿਖਿਆ ਹੈ। ਤੁਹਾਡੇ ਰਾਜ ’ਚ ਮਨੂੰ ਸਿਮਰਤੀ ਲਾਗੂ ਹੋ ਰਹੀ ਹੈ।
ਹੈਦਰਾਬਾਦ ਦੇ ਸਾਂਸਦ ਅਸਦੂਦੀਨ ਓਵੈਸੀ ਨੇ ਕਿਹਾਸੰਵਿਧਾਨ ਦਾ ਆਰਟੀਕਲ 26 ਧਾਰਮਕ ਸੰਪਰਦਾਇ, ਧਾਰਮਕ ਤੇ ਧਰਮਾਰਥ ਉਦੇਸ਼ਾਂ ਲਈ ਸੰਸਥਾ ਕਾਇਮ ਕਰਨ ਤੇ ਬਣਾਈ ਰੱਖਣ ਦਾ ਅਧਿਕਾਰ ਦਿੰਦਾ ਹੈ। ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਵਕਫ ਦਾ ਸੰਵਿਧਾਨ ਨਾਲ ਲੈਣਾ-ਦੇਣਾ ਨਹੀਂ ਹੈ। ਪ੍ਰਧਾਨ ਮੰਤਰੀ ਨੂੰ ਆਰਟੀਕਲ 26 ਕੌਣ ਪੜ੍ਹਾ ਰਿਹਾ ਹੈ? ਸਰਕਾਰ ਦਾ ਨਿਸ਼ਾਨਾ ਵਕਫ ਸੰਪਤੀਆਂ ਨੂੰ ਖੋਹਣਾ ਹੈ। ਤੁਸੀਂ ਆਪਣੀ ਤਾਕਤ ਦੇ ਦਮ ’ਤੇ ਇਨ੍ਹਾਂ ਨੂੰ ਖੋਹਣਾ ਚਾਹੁੰਦੇ ਹੋ।
ਪਿ੍ਰਅੰਕਾ ਗਾਂਧੀ ਨੇ ਪ੍ਰੋਟੈੱਸਟ ਕੀਤਾ ਕਿ ਉਨ੍ਹਾ ਦੀ ਸ਼ੁੱਕਰਵਾਰ ਦੀ ਤਕਰੀਰ ਵਿੱਚੋਂ ਅਡਾਨੀ ਸ਼ਬਦ ਹਟਾ ਦਿੱਤਾ ਗਿਆ। ਭਾਜਪਾ ਅਸਲ ਮੁੱਦਿਆਂ ’ਤੇ ਗੱਲ ਨਹੀਂ ਕਰਨਾ ਚਾਹੁੰਦੀ। ਕੀ ਅਡਾਨੀ ਗੈਰਸੰਸਦੀ ਸ਼ਬਦ ਹੈ? ਉਹ ਕਿਸੇ ਦਾ ਵੀ ਨਾਂਅ ਲੈ ਸਕਦੇ ਹਨ, ਪਰ ਅਸੀਂ ਅਡਾਨੀ ਦਾ ਨਾਂਅ ਨਹੀਂ ਲੈ ਸਕਦੇ।
ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰਿਜੀਜੂ ਨੇ 1980 ਦਾ ਇੰਦਰਾ ਗਾਂਧੀ ਦਾ ਪੱਤਰ ਪੋਸਟ ਕੀਤਾ, ਜਿਸ ਵਿੱਚ ਉਨ੍ਹਾ ਸਾਵਰਕਰ ਨੂੰ ਭਾਰਤ ਦਾ ਸ਼ਾਨਦਾਰ ਪੁੱਤਰ ਕਿਹਾ ਸੀ। ਰਾਹੁਲ ਨੇ ਕਿਹਾਮੈਂ ਇੰਦਰਾ ਜੀ ਨੂੰ ਪੁੱਛਿਆ ਸੀ ਕਿ ਸਾਵਰਕਰ ਬਾਰੇ ਉਨ੍ਹਾ ਦੇ ਕੀ ਵਿਚਾਰ ਹਨ। ਇੰਦਰਾ ਜੀ ਨੇ ਕਿਹਾ ਸੀ ਕਿ ਸਾਵਰਕਰ ਨੇ ਅੰਗਰੇਜ਼ਾਂ ਨਾਲ ਸਮਝੌਤਾ ਕਰ ਲਿਆ ਸੀ। ਨਹਿਰੂ ਜੀ ਜੇਲ੍ਹ ਗਏ, ਗਾਂਧੀ ਜੀ ਜੇਲ੍ਹ ਗਏ ਅਤੇ ਸਾਵਰਕਰ ਨੇ ਮੁਆਫੀ ਮੰਗ ਲਈ ਸੀ। ਇਹ ਉਨ੍ਹਾ ਦੀ ਸਾਵਰਕਰ ਬਾਰੇ ਸੋਚ ਸੀ।

Related Articles

Latest Articles