ਨਾਗਪੁਰ : ਮਹਾਰਾਸ਼ਟਰ ’ਚ ਐਤਵਾਰ 39 ਵਿਧਾਇਕਾਂ ਨੇ ਮੰਤਰੀ ਵਜੋਂ ਹਲਫ ਲਿਆ। ਇਸ ਨਾਲ ਮੁੱਖ ਮੰਤਰੀ ਦਵਿੰਦਰ ਫੜਨਵੀਸ ਤੇ ਦੋ ਉਪ ਮੁੱਖ ਮੰਤਰੀਆਂ ਏਕਨਾਥ ਸ਼ਿੰਦੇ ਤੇ ਅਜੀਤ ਪਵਾਰ ਸਣੇ ਕੈਬਨਿਟ ਦੀ ਤਾਕਤ 42 ਹੋ ਗਈ ਹੈ। ਕੈਬਨਿਟ ਵਿੱਚ ਵਾਧੇ ਦੌਰਾਨ ਭਾਜਪਾ ਨੂੰ 19, ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਨੂੰ 11 ਤੇ ਅਜੀਤ ਪਵਾਰ ਦੀ ਐੱਨ ਸੀ ਪੀ ਨੂੰ 9 ਮੰਤਰਾਲੇ ਮਿਲੇ ਹਨ। 33 ਵਿਧਾਇਕਾਂ ਨੇ ਕੈਬਨਿਟ ਮੰਤਰੀ ਤੇ 6 ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ। ਮਹਾਰਾਸ਼ਟਰ ਅਸੈਂਬਲੀ ਦਾ ਪਹਿਲਾ ਸੈਸ਼ਨ 16 ਤੋਂ 21 ਦਸੰਬਰ ਤਕ ਹੋ ਰਿਹਾ ਹੈ। ਨਵੀਂ ਕੈਬਨਿਟ ਵਿੱਚ ਸੂਬਾਈ ਭਾਜਪਾ ਪ੍ਰਧਾਨ ਚੰਦਰਸ਼ੇੇਖਰ ਬਾਵਨਕੁਲੇ ਤੇ ਮੁੰਬਈ ਭਾਜਪਾ ਪ੍ਰਧਾਨ ਆਸ਼ੀਸ਼ ਸ਼ੈਲਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ।